ਮਹਾਰਾਸ਼ਟਰ: ਯਵਤਮਾਲ ਜ਼ਿਲ੍ਹੇ ਦੇ ਫੁਲਸਾਵੰਗੀ ਤੋਂ ਇੱਕ 24 ਸਾਲਾ ਸਕੂਲ ਡਰਾਪਆਉਟ ਨੌਜਵਾਨ ਵੱਲੋਂ ਹੈਲੀਕਾਪਟਰ ਤਿਆਰ ਕੀਤਾ ਗਿਆ ਸੀ ਜਿਸਦਾ ਜਦੋਂ ਪਰੀਖਣ ਕੀਤਾ ਗਿਆ ਤਾਂ ਹੈਲੀਕਾਪਟਰ ਦਾ ਇੱਕ ਪੱਖਾ ਨੌਜਵਾਨ ਦੇ ਸਿਰ ’ਤੇ ਜਾ ਲੱਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ।
ਦੱਸ ਦਈਏ ਕਿ ਨੌਜਵਾਨ ਸ਼ੇਖ ਇਸਮਾਈਲ ਫੁਲਸਾਵੰਗੀ ਚ ਵੈਲਡਿੰਗ ਅਤੇ ਫ੍ਰੇਬ੍ਰਿਕੇਸ਼ਨ ਦਾ ਕੰਮ ਕਰਦਾ ਸੀ ਅਤੇ 8ਵੀਂ ਜਮਾਤ ਤੋਂ ਡਰਾਪਆਉਟ ਸੀ। ਨੌਜਵਾਨ ਨੂੰ ਹਵਾਬਾਜ਼ੀ ਚ ਕਾਫੀ ਦਿਲਚਸਪੀ ਸੀ। ਜਿਸਦੇ ਪਿਛਲੇ ਕਈ ਸਮੇਂ ਤੋਂ ਆਪਣਾ ਖੁਦ ਹੈਲੀਕਾਪਟਰ ਬਣਾ ਰਿਹਾ ਸੀ ਜਿਸਦਾ ਨਾਂ ਉਸਨੇ ਮੁੰਨਾ ਹੈਲੀਕਾਪਟਰ ਰੱਖਿਆ ਸੀ।
ਬੁੱਧਵਾਰ ਦੀ ਸਵੇਰ ਸ਼ੇਖ ਨੇ ਹੈਲੀਕਾਪਟਰ ਦਾ ਪਰਿਖਣ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਜਦੋ ਉਸਨੇ ਇੰਜਨ ਚਾਲੂ ਕੀਤਾ ਤਾਂ ਹੈਲੀਕਾਪਟਰ ਰੋਟਰ ਬਲੈਡ ਫੱਟ ਗਿਆ ਅਤੇ ਉਸ ਦੇ ਸਿਰ ’ਤੇ ਜਾ ਲੱਗਿਆ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ