ਪੰਜਾਬ

punjab

By

Published : Nov 16, 2020, 7:21 PM IST

ETV Bharat / bharat

ਕੇਰਲ ਦੇ ਪੱਤਰਕਾਰ ਦੀ ਗ੍ਰਿਫਤਾਰੀ ਦਾ ਮਾਮਲਾ, ਯੂ ਪੀ ਸਰਕਾਰ ਨੂੰ ਨੋਟਿਸ

ਕੇਰਲਾ ਦੇ ਪੱਤਰਕਾਰ ਸਿਦਿੱਕੀ ਕੱਪਨ ਨੂੰ ਹਾਥਰਸ ਜਾਂਦੇ ਰੱਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੁਪਰੀਮ ਕੋਰਟ ਨੇ ਇਸ ਦੇ ਵਿਰੁੱਧ ਦਰਜ ਪਟੀਸ਼ਨ ਉੱਤੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਗ।

ਕੇਰਲ ਪੱਤਰਕਾਰ ਦੀ ਗ੍ਰਿਫਤਾਰੀ ਦਾ ਮਾਮਲਾ, ਯੂ ਪੀ ਸਰਕਾਰ ਨੂੰ ਨੋਟਿਸ
ਕੇਰਲ ਪੱਤਰਕਾਰ ਦੀ ਗ੍ਰਿਫਤਾਰੀ ਦਾ ਮਾਮਲਾ, ਯੂ ਪੀ ਸਰਕਾਰ ਨੂੰ ਨੋਟਿਸ

ਨਵੀਂ ਦਿੱਲੀ: ਕੇਰਲਾ ਦੇ ਪੱਤਰਕਾਰ ਸਿਦਿੱਕੀ ਕੱਪਨ ਨੂੰ ਹਾਥਰਸ ਜਾਂਦੇ ਰੱਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੁਪਰੀਮ ਕੋਰਟ ਨੇ ਇਸ ਦੇ ਵਿਰੁੱਧ ਦਰਜ ਪਟੀਸ਼ਨ ਉੱਤੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ।ਹਾਥਰਸ ਜਿੱਥੇ ਇੱਕ ਦਲਿਤ ਕੁੜੀ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ।

ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਵੀ. ਰਾਮਸੂਬਰਾਮਨੀਅਮ ਦੇ ਬੈਂਚ ਨੇ ਕੇਰਲਾ ਯੂਨੀਅਨ ਦੇ ਕਾਰਜਕਾਰੀ ਪੱਤਰਕਾਰਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਤੋਂ ਇਹ ਜਾਨਣਾ ਚਾਹਿਆ ਕਿ ਉਹ ਇਲਾਹਾਬਾਦ ਹਾਈ ਕੋਰਟ ਜਾਣ ਦੀ ਬਜਾਏ ਸਿੱਧੇ ਇੱਥੇ ਕਿਉਂ ਆਏ।

ਕਪਿਲ ਸਿੱਬਲ ਨੇ ਪੱਤਰਕਾਰ ਨੂੰ ਜ਼ਮਾਨਤ ਦੇਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਸਦੇ ਖਿਲਾਫ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਐਫਆਈਆਰ ਵਿੱਚ ਉਸ ਦਾ ਨਾਂਅ ਨਹੀਂ ਲਿਆ ਗਿਆ ਸੀ। ਕਿਸੀ ਤਰ੍ਹਾਂ ਦਾ ਜੁਰਮ ਨਹੀਂ ਹੈ। ਉਹ 5 ਅਕਤੂਬਰ ਤੋਂ ਜੇਲ੍ਹ ਵਿੱਚ ਹੈ। ਪੀਠ ਨੇ ਕਿਹਾ ਕਿ ਅਸੀਂ ਨੋਟਿਸ ਜਾਰੀ ਕਰਾਂਗੇ। ਇਹ ਕੇਸ ਨੂੰ ਸ਼ੁੱਕਰਵਾਰ ਲਈ ਸੂਚੀਬੱਧ ਕਰ ਰਹੇ ਹਾਂ।

ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਨਾ ਜਾਣ ਬਾਰੇ ਸਵਾਲ ਕਰਦਿਆਂ ਬੈਂਚ ਨੇ ਕਿਹਾ ਕਿ ਅਸੀਂ ਇਸ ਕੇਸ ਦੀ ਮੈਰਿਟ ‘ਤੇ ਨਹੀਂ ਹਾਂ। ਤੁਸੀਂ ਹਾਈ ਕੋਰਟ ਕਿਉਂ ਨਹੀਂ ਗਏ? ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਇਸ ਪਟੀਸ਼ਨ 'ਤੇ ਚਾਰ ਹਫ਼ਤਿਆਂ ਬਾਅਦ ਸੁਣਵਾਈ ਕਰੇਗੀ ਅਤੇ ਇਸ ਦੌਰਾਨ ਪੱਤਰਕਾਰਾਂ ਦੀ ਸੰਸਥਾ ਰਾਹਤ ਲਈ ਅਲਾਹਾਬਾਦ ਹਾਈ ਕੋਰਟ ਜਾ ਸਕਦਾ ਹੈ।

ਪੱਤਰਕਾਰ ਸਿਦਿੱਕੀ ਕੱਪਨ ਨੂੰ 5 ਅਕਤੂਬਰ ਨੂੰ ਹਾਥਰਸ ਦੇ ਰੱਸਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਇੱਕ ਦਲਿਤ ਲੜਕੀ ਦੇ ਘਰ ਜਾ ਰਿਹਾ ਸੀ ਜੋ ਹਾਥਰਸ ਵਿੱਚ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਸੀ। ਬਾਅਦ ਵਿੱਚ ਇਸ ਲੜਕੀ ਦੀ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ।

ABOUT THE AUTHOR

...view details