ਚੰਡੀਗੜ੍ਹ: ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ (Ravneet Bittu) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਬੇਸ਼ੱਕ ਰਵਨੀਤ ਬਿੱਟੂ (Ravneet Bittu) ਦਲਿਤਾਂ ਖ਼ਿਲਾਫ਼ ਦਿੱਤੇ ਬਿਆਨ ਸਬੰਧੀ ਸਫਾਈਆਂ ਦੇ ਰਹੇ ਹਨ, ਪਰ ਫਿਰ ਵੀ ਉਹ ਘਿਰਦੇ ਹੀ ਜਾ ਰਹੇ ਹਨ। ਜਿਥੇ ਪਹਿਲਾਂ ਬਸਪਾ ਨੇ ਰਵਨੀਤ ਬਿੱਟੂ (Ravneet Bittu) ਖ਼ਿਲਾਫ਼ ਬਠਿੰਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਉਥੇ ਰਵਨੀਤ ਬਿੱਟੂ (Ravneet Bittu) ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ।
ਇਹ ਵੀ ਪੜੋ: ਪੰਜਾਬ ਕਾਂਗਰਸ ਵਿਵਾਦ: ਕੈਪਟਨ ਅਤੇ ਸਿੱਧੂ ਨੂੰ ਦਿੱਲੀ ਬੁਲਾ ਸਕਦਾ ਹੈ ਪਾਰਟੀ ਹਾਈਕਮਾਨ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (Punjab State Commission for Scheduled Castes) ਨੇ ਰਵਨੀਤ ਬਿੱਟੂ (Ravneet Bittu) ਨੂੰ ਇਸ ਮਾਮਲੇ ਵਿੱਚ ਤਲਬ ਕਰਦੇ ਹੋਏ 22 ਜੂਨ 2021 ਨੂੰ ਸਵੇਰੇ 11:30 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਨੋਟਿਸ ਭੇਜਿਆ ਹੈ। ਉਥੇ ਹੀ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰਵਨੀਤ ਬਿੱਟੂ ਖਿਲਾਫ ਸ਼ਿਕਾਇਤ ਦਿੱਤੀ ਹੈ।