ਨਵੀਂ ਦਿੱਲੀ:ਸੌਰਭ ਭਾਰਦਵਾਜ ਅਤੇ ਆਤਿਸ਼ੀ ਵੀਰਵਾਰ ਨੂੰ ਕੇਜਰੀਵਾਲ ਸਰਕਾਰ ਦੀ ਕੈਬਨਿਟ ਵਿੱਚ ਨਵੇਂ ਮੰਤਰੀ ਵਜੋਂ ਸ਼ਾਮਲ ਹੋਣਗੇ। ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਲੀ ਦੇ ਅਗਲੇ ਯਾਨੀ ਕੱਲ੍ਹ 9 ਮਾਰਚ ਨੂੰ ਰੱਖਿਆ ਗਿਆ ਹੈ। ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਦੱਸ ਦਈਏ ਕਿ 1 ਮਾਰਚ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਮੰਤਰੀ ਸਤੇਂਦਰ ਜੈਨ ਦੇ ਅਸਤੀਫੇ ਤੋਂ ਬਾਅਦ ਮੰਤਰੀ ਮੰਡਲ ਵਿੱਚ ਖਾਲੀ ਪਏ ਮੰਤਰੀ ਅਹੁਦਿਆਂ ਨੂੰ ਭਰਨ ਲਈ ਆਪਣੇ ਦੋ ਵਿਧਾਇਕਾਂ ਦੇ ਨਾਮ ਉਪ ਰਾਜਪਾਲ ਨੂੰ ਭੇਜੇ ਸਨ। ਉਪ ਰਾਜਪਾਲ ਨੇ ਇਸ ਨੂੰ ਸਵੀਕਾਰ ਕਰ ਲਿਆ ਅਤੇ ਅੱਗੇ ਦੀ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜ ਦਿੱਤਾ। ਰਾਸ਼ਟਰਪਤੀ ਨੇ ਨਵੇਂ ਮੰਤਰੀਆਂ ਵਜੋਂ ਸੌਰਭ ਭਾਰਦਵਾਜ ਅਤੇ ਆਤਿਸ਼ੀ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ 9 ਮਾਰਚ ਨੂੰ ਦੋਵੇਂ ਵਿਧਾਇਕ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣਗੇ।
ਇਹ ਵੀ ਪੜੋ:Love Rashifal 8 March 2023 : ਪ੍ਰੇਮੀ ਸਾਥੀ ਨਾਲ ਕਿਵੇਂ ਦਾ ਰਹੇਗਾ ਦਿਨ ਅੱਜ ਦੇ ਲਵ ਰਾਸ਼ੀਫਲ 'ਚ ਜਾਣੋ...
ਵਿਧਾਇਕ ਸੌਰਭ ਭਾਰਦਵਾਜ ਤੇ ਆਤਿਸ਼ੀ ਬਾਰੇ: ਆਮ ਆਦਮੀ ਪਾਰਟੀ ਤੋਂ ਲਗਾਤਾਰ ਤੀਜੀ ਵਾਰ ਗ੍ਰੇਟਰ ਕੈਲਾਸ਼ ਵਿਧਾਨ ਸਭਾ ਤੋਂ ਚੁਣੇ ਗਏ ਵਿਧਾਇਕ ਸੌਰਭ ਭਾਰਦਵਾਜ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਹਨ। ਆਤਿਸ਼ੀ ਕਾਲਕਾਜੀ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਹਨ। ਸੌਰਭ ਭਾਰਦਵਾਜ ਇਸ ਸਮੇਂ ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਹਨ। ਉਹ 2013 ਵਿੱਚ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਵਿੱਚ ਕੁਝ ਦਿਨ ਟਰਾਂਸਪੋਰਟ ਮੰਤਰੀ ਵੀ ਰਹੇ। ਆਤਿਸ਼ੀ ਮਨੀਸ਼ ਸਿਸੋਦੀਆ ਦੀ ਸਿੱਖਿਆ 'ਤੇ ਸਲਾਹਕਾਰ ਰਹਿ ਚੁੱਕੀ ਹੈ।