ਹੈਦਰਾਬਾਦ: Sarla Thukral (1914 - 15 ਮਾਰਚ 2008) ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸੀ। 1936 ਵਿੱਚ 21 ਸਾਲ ਦੀ ਉਮਰ ਵਿੱਚ ਇਸਨੇ ਜਹਾਜ਼ ਉਡਾਉਣ ਦਾ ਲਾਇਸੈਂਸ ਹਾਸਲ ਕੀਤਾ ਅਤੇ "ਜਿਪਸੀ ਮੌਥ" ਨਾਂ ਦਾ ਜਹਾਜ਼ ਉਡਾਇਆ। ਮੁੱਢਲਾ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪਹਿਲੇ 1000 ਘੰਟੇ ਦੀ ਉਡਾਣ ਲਾਹੌਰ ਫ਼ਲਾਇੰਗ ਕਲੱਬ ਦੇ ਜਹਾਜ਼ ਉੱਤੇ ਕੀਤੀ।
ਇਸਦਾ ਪਤੀ PD ਸ਼ਰਮਾ ਅਜਿਹੇ ਪਰਿਵਾਰ ਨਾਲ ਸੰਬੰਧਿਤ ਸੀ ਜਿਸ ਵਿੱਚ 9 ਹਵਾਈ ਜਹਾਜ਼ ਚਾਲਕ ਸੀ ਅਤੇ ਜਿਹਨਾਂ ਨੇ ਸਰਲਾ ਨੂੰ ਉਤਸ਼ਾਹਿਤ ਕੀਤਾ। ਇਹ ਪਹਿਲੀ ਭਾਰਤੀ ਨਾਗਰਿਕ ਸੀ ਜਿਸਨੂੰ ਹਵਾਈ ਮੇਲ ਦੇ ਚਾਲਕ ਦਾ ਲਾਇਸੈਂਸ ਮਿਲਿਆ। ਇਹ 'A' ਲਾਇਸੈਂਸ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ ਜਦੋਂ ਇਸਨੇ 1000 ਘੰਟਿਆਂ ਦੀ ਉਡਾਣ ਪੂਰੀ ਕੀਤੀ।