ਹੈਦਰਾਬਾਦ:ਬਸੰਤ ਪੰਚਮੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਪੀਲੇ ਕੱਪੜੇ ਪਾਉਂਦੇ ਹਨ ਅਤੇ ਪੀਲੇ ਹੀ ਰੰਗ ਦੀਆਂ ਚੀਜ਼ਾਂ ਦਾ ਭੋਗ ਮਾਂ ਸਰਸਵਤੀ ਨੂੰ ਲਾਇਆ ਜਾਂਦਾ ਹੈ। ਮਾਂ ਸਰਸਵਤੀ ਦੀ ਪੂਜਾ ਖ਼ਾਸ ਤੌਰ ਉੱਤੇ ਬੱਚੇ ਅਤੇ ਵਿਦਿਆਰਥੀ ਕਰਦੇ ਹਨ।
ਅਜਿਹੀ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਬੱਚਿਆਂ ਉੱਤੇ ਮਾਂ ਸਰਸਵਤੀ ਦੀ ਕ੍ਰਿਪਾ ਬਣੀ ਰਹਿੰਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਸੰਤ ਪੰਚਮੀ ਵੱਖ-ਵੱਖ ਪੰਰਪਰਾਵਾਂ ਨਾਮ ਮਨਾਈ ਜਾਂਦੀ ਹੈ। ਬੰਗਾਲ ਦੀ ਪੂਜਾ ਬਹੁਤ ਹੀ ਖ਼ਾਸ ਮੰਨੀ ਜਾਂਦੀ ਹੈ।
ਬੰਗਾਲ ਵਿੱਚ ਇਸ ਦਿਨ ਨੂੰ ਕਿਹਾ ਜਾਂਦਾ 'ਵੈਲੰਟਾਈਨ ਡੇ'
ਹਿੰਦੂ ਪੰਚਾਗ ਦੇ ਮੁਤਾਬਕ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਰੀਕ ਨੂੰ ਬਸੰਤ ਪੰਚਮੀ ਮਨਾਈ ਜਾਂਦੀ ਹੈ। ਇਹ ਤਿਉਹਾਰ ਬਸੰਤ ਰੁੱਤ ਵਿੱਚ ਆਉਂਦਾ ਹੈ। ਇਸ ਸੀਜ਼ਨ ਵਿੱਚ ਬਾਗਾਂ 'ਚ ਨਵੇਂ0ਨਵੇਂ ਫਉੱਲ ਖਿਲ ਜਾਂਦੇ ਹਨ ਅਤੇ ਮੌਸਮ ਵੀ ਸੁਹਾਵਨਾ ਹੋ ਜਾਂਦਾ ਹੈ। ਦੱਸ ਦਈਏ ਕਿ ਬੰਗਾਲ ਵਿੱਚ ਇਸ ਦਿਨ ਨੂੰ ਵੈਲੰਟਾਈਨ ਡੇ (Valentine Day 2022) ਵੀ ਕਿਹਾ ਜਾਂਦਾ ਹੈ।