ਤਾਮਿਲਨਾਡੂ/ਮਦੁਰੈ: ਤਾਮਿਲਨਾਡੂ ਦੇ ਮਦੁਰਾਈ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਦੀ ਬਜਾਏ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਜਿਸ ਕਾਰਨ ਡੀਨ ਨੂੰ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸੂਬੇ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਐਤਵਾਰ ਨੂੰ ਇੰਸਟੀਚਿਊਟ ਦੇ ਡੀਨ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਵੇਟਿੰਗ ਲਿਸਟ 'ਚ ਪਾ ਦਿੱਤਾ।
ਮਦੂਰੈ ਮੈਡੀਕਲ ਕਾਲਜ ਦੇ ਐਮਬੀਬੀਐਸ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਦਾਖਲਾ ਸਮਾਰੋਹ ਸ਼ਨੀਵਾਰ (30 ਅਪ੍ਰੈਲ) ਨੂੰ ਆਯੋਜਿਤ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੂੰ ਮੰਤਰੀ ਪੀ.ਟੀ.ਆਰ. ਪਲਾਨੀਵੇਲ ਤਿਆਗਰਾਜਨ ਵੱਲੋਂ ਚਿੱਟੇ ਕੋਟ ਦਿੱਤੇ ਗਏ।
ਇਸ ਤੋਂ ਬਾਅਦ ਐਮਬੀਬੀਐਸ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਸਹੁੰ ਦੀ ਥਾਂ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਇਸ ਝਗੜੇ ਦੀ ਕਈ ਪਾਸਿਓਂ ਲੋਕਾਂ ਵੱਲੋਂ ਨਿੰਦਾ ਕੀਤੀ ਗਈ। ਇਸ ਸਬੰਧੀ ਪਲਾਨੀਵੇਲ ਥਿਆਗਰਾਜਨ ਨੇ ਕਿਹਾ ਕਿ ਮੈਂ ਨਵੀਂ ਸਹੁੰ ਸੁਣ ਕੇ ਕਾਫੀ ਹੈਰਾਨ ਹੋਇਆ। ਮੈਂ ਹਮੇਸ਼ਾ ਸੋਚਦਾ ਸੀ ਕਿ ਡਾਕਟਰ ਅੰਗਰੇਜ਼ੀ ਵਿੱਚ ਸਹੁੰ ਖਾਂਦੇ ਹਨ। ਦਰਅਸਲ ਮੈਂ ਸਿਆਸਤਦਾਨਾਂ ਨੂੰ ਇਹੀ ਸਹੁੰ ਚੁੱਕਣ ਦੀ ਸਲਾਹ ਦਿੰਦਾ ਰਿਹਾ ਹਾਂ।