ਚੰਡੀਗੜ੍ਹ: ਬੇੱਸ਼ਕ ਖੇਤੀ ਕਾਨੂੰਨ ਰੱਦ ਹੋ ਗਏ ਹਨ, ਪਰ ਪਿਛਲੇ ਇੱਕ ਸਾਲ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨ ਅਜੇ ਵੀ ਡਟੇ ਹੋਏ ਹਨ। ਉਥੇ ਹੀ ਸੰਯੁਕਤ ਕਿਸਾਨ ਮੋਰਚਾ ਦੀ ਅੱਜ ਅਹਿਮ ਬੈਠਕ (Samyukt Kisan Morcha to hold meeting) ਹੋਣ ਜਾ ਰਹੀ ਹੈ, ਜਿਸ ਵਿੱਚ ਮੋਰਚੇ ਸਬੰਧੀ ਅਹਿਮ ਫੈਸਲੇ (decide future course of agitation) ਲਏ ਜਾ ਸਕਦੇ ਹਨ, ਉਥੇ ਹੀ ਕਿਸਾਨ ਅਗਲੀ ਰਣਨੀਤੀ ਵੀ ਐਲਾਨ ਕਰ ਸਕਦੇ ਹਨ।
ਇਹ ਵੀ ਪੜੋ:ਕਿਸਾਨ ਆਗੂਆਂ ਦੀ ਸੀਐਮ ਖੱਟਰ ਨਾਲ ਮੀਟਿੰਗ ਰਹੀ ਬੇਸਿੱਟਾ, ਕਿਸੇ ਮੁੱਦੇ 'ਤੇ ਨਹੀਂ ਹੋਈ ਕੋਈ ਸਹਿਮਤੀ
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਬਿਆਨ
ਉਥੇ ਹੀ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡੀ MSP ਦੀ ਮੰਗ ਭਾਰਤ ਸਰਕਾਰ ਤੋਂ ਹੈ। ਉਹਨਾਂ ਨੇ ਕਿਹਾ ਕਿ ਗੱਲਬਾਤ ਹੁਣੇ ਸ਼ੁਰੂ ਹੋਈ ਹੈ, ਅਸੀਂ ਦੇਖਾਂਗੇ ਕਿ ਇਹ ਕਿਵੇਂ ਹੁੰਦਾ ਹੈ। ਅਸੀਂ ਅੱਜ ਕੋਈ ਰਣਨੀਤੀ ਨਹੀਂ ਬਣਾਵਾਂਗੇ, ਅਸੀਂ ਸਿਰਫ ਇਸ ਗੱਲ 'ਤੇ ਚਰਚਾ ਕਰਾਂਗੇ ਕਿ ਅੰਦੋਲਨ ਕਿਵੇਂ ਅੱਗੇ ਵਧਦਾ ਹੈ।
ਉਥੇ ਹੀ ਉਹਨਾਂ ਨੇ ਕਿਹਾ ਕਿ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਅਤੇ ਕਿਸਾਨਾਂ ਦੀ ਗੱਲਬਾਤ ਬੇਸਿੱਟਾ ਰਹੀ, ਹਾਲਾਂਕਿ ਉਹ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ, ਪਰ ਪੰਜਾਬ ਵਾਂਗ ਹਰਿਆਣਾ ਵਿੱਚ ਵੀ ਸਾਨੂੰ ਕਿਸਾਨਾਂ ਦੀਆਂ ਮੌਤਾਂ ਅਤੇ ਰੁਜ਼ਗਾਰ ਲਈ ਸੂਬਾ ਪੱਧਰੀ ਮੁਆਵਜ਼ਾ ਚਾਹੀਦਾ ਹੈ।
ਕਿਸਾਨ ਐਮਐਸਪੀ ਸਮੇਤ ਇਨ੍ਹਾਂ ਮੰਗਾਂ ’ਤੇ ਡਟੇ ਹੋਏ ਹਨ
ਦੱਸ ਦਈਏ ਕਿ ਬੇਸ਼ੱਕ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ (Agriculture law repealed) ਕਰ ਦਿੱਤੇ ਹਨ, ਪਰ ਕਿਸਾਨ ਐਮਐਸਪੀ ਸਬੰਧੀ ਨਵਾਂ ਕਾਨੂੰਨ (New law on MSP) ਬਣਾਉਣ ਦੀ ਮੰਗ ਕਰ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਆਪਣਾ ਫਸਲ ਦਾ ਸਹੀ ਮੁੱਲ ਮਿਲ ਸਕੇ। ਇਸ ਤੋਂ ਇਲਾਵਾ ਬਿਜਲੀ ਬਿੱਲ, ਅੰਦੋਲਨ ਦੌਰਾਨ ਜਾਨਾਂ ਗੁਆ ਚੁੱਕੇ ਕਿਸਾਨਾਂ ਲਈ ਮੁਆਵਜ਼ਾ ਸਮੇਤ ਹੋਰ ਮੰਗਾਂ ਸ਼ਾਮਲ ਹਨ। ਇਸ ਲਈ ਅੱਜ ਦੀ ਮੀਟਿੰਗ ਬਹੁਤ ਮਹੱਤਵਪੂਰਨ ਹੈ।
26 ਨਵੰਬਰ ਨੂੰ ਇੱਕ ਸਾਲ ਹੋਇਆ ਪੂਰਾ
ਦੱਸ ਦਈਏ ਕਿ 26 ਨਵੰਬਰ ਨੂੰਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ (One year of farmers protest) ਹੋ ਗਿਆ ਹੈ। ਇਸ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਸੀ। ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ (Agricultural laws) ਖ਼ਿਲਾਫ਼ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਘੱਟੋ-ਘੱਟ ਸਮਰਥਨ ਮੁੱਲ (Minimum Support Price) ਸਮੇਤ ਹੋਰ ਮੰਗਾਂ ’ਤੇ ਟਿਕ ਗਿਆ ਹੈ।
ਇਹ ਵੀ ਪੜੋ:Cyclone Jawad Update: ਚੱਕਰਵਾਤ ਜਵਾਦ ਨੂੰ ਲੈ ਕੇ ਅਲਰਟ, ਇਹਨਾਂ ਸੂਬਿਆਂ ਨੂੰ NDRF ਦੀਆਂ ਟੀਮਾਂ ਤਾਇਨਾਤ
ਕਾਬਿਲੇਗੌਰ ਹੈ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ (Agriculture law repealed) ਲਏ ਜਾਣ ਤੋਂ ਬਾਅਦ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। 27 ਨਵੰਬਰ ਨੂੰ ਵੀ ਸੰਯੁਕਤ ਕਿਸਾਨ ਮੋਰਚਾ ਨੇ ਅਹਿਮ ਮੀਟਿੰਗ (Samyukt Kisan Morcha to hold meeting) ਕਰਕੇ 29 ਨਵੰਬਰ ਨੂੰ ਹੋਣ ਵਾਲਾ ਪਾਰਲੀਮੈਂਟ ਮਾਰਚ ਮੁਲਤਵੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹੁਣ 4 ਦਸੰਬਰ ਜਾਨੀ ਅੱਜ ਇੱਕ ਵਾਰ ਫਿਰ ਹੋਰ ਮੁੱਦਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ (Samyukt Kisan Morcha to hold meeting) ਹੋਣ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ 1 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਹੰਗਾਮੀ ਮੀਟਿੰਗ ਬੁਲਾਈ ਗਈ ਸੀ ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।