ਨਵੀਂ ਦਿੱਲੀ:ਸੁਪਰੀਮ ਕੋਰਟ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਨਜ਼ੂਰੀ (Legal approval of same sex marriage) ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਲਗਾਤਾਰ ਗੌਰ ਕਰ ਰਹੀ ਹੈ ਅਤੇ ਅੱਜ ਇਸ ਮਾਮਲੇ ਉੱਤੇ ਸਿਖ਼ਰਲੀ ਅਦਾਲਤ ਨੇ ਅਹਿਮ ਫੈਸਲਾ ਵੀ ਸੁਣਾਇਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਦੁਨੀਆਂ ਦੇ 35 ਦੇਸ਼ਾਂ 'ਚ ਸਮਲਿੰਗੀ ਮੈਰਿਜ ਨੂੰ ਕਾਨੂੰਨੀ ਮਾਨਤਾ ਹੈ। ਜਿਸ ਵਿੱਚ ਨਿਊਜ਼ੀਲੈਂਡ, ਕੈਨੇਡਾ, ਅਰਜਨਟੀਨਾ, ਉਰੂਗਵੇ, ਨੀਦਰਲੈਂਡ, ਕੋਲੰਬੀਆ, ਬ੍ਰਾਜ਼ੀਲ, ਦੱਖਣੀ ਅਫਰੀਕਾ, ਅਮਰੀਕਾ, ਮੈਕਸੀਕੋ, ਸਪੇਨ ਅਤੇ ਸਵੀਡਨ ਸ਼ਾਮਲ ਹਨ। ਇਸ ਸੂਚੀ ਵਿੱਚ ਕਿਊਬਾ, ਅੰਡੋਰਾ, ਸਲੋਵੇਨੀਆ, ਚਿਲੀ, ਕੋਸਟਾ ਰੀਕਾ, ਆਸਟਰੀਆ, ਸਵਿਟਜ਼ਰਲੈਂਡ, ਆਸਟਰੇਲੀਆ, ਤਾਈਵਾਨ, ਬ੍ਰਿਟੇਨ, ਇਕਵਾਡੋਰ, ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਆਈਸਲੈਂਡ, ਨਾਰਵੇ, ਮਾਲਟਾ, ਲਕਸਮਬਰਗ ਅਤੇ ਪੁਰਤਗਾਲ ਸ਼ਾਮਲ ਹਨ।
ਇਨ੍ਹਾਂ ਦੇਸ਼ਾਂ 'ਚ ਸਮਲਿੰਗੀ ਵਿਆਹ ਨੂੰ ਮੰਨਿਆ ਜਾਂਦਾ ਹੈ ਗੈਰ-ਕਾਨੂੰਨੀ: ਦੁਨੀਆਂ 'ਚ ਕਈ ਅਜਿਹੇ ਦੇਸ਼ ਹਨ ਜਿੱਥੇ ਸਮਲਿੰਗੀ ਰਿਲੇਸ਼ਨ (Same sex relationship) ਅਤੇ ਗੇਅ ਮੈਰਿਜ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਕੁੱਝ ਦੇਸ਼ ਅਜਿਹੇ ਹਨ ਜਿੱਥੇ ਸਮਲਿੰਗੀ ਵਿਆਹ ਜਾਂ ਸਮਲਿੰਗੀ ਸੈਕਸ (Homosexual sex) ਉੱਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ, ਅਰਬ ਅਮੀਰਾਤ, ਅਫਗਾਨਿਸਤਾਨ, ਕਤਰ, ਸ਼ਰੀਆ ਅਤੇ ਉੱਤਰੀ ਨਾਈਜੀਰੀਆ ਦੇ ਕੁਝ ਹਿੱਸਿਆਂ ਵਿੱਚ ਸਮਲਿੰਗੀ ਸਬੰਧਾਂ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ ਅਤੇ ਇਸ ਗੈਰ-ਕਾਨੂੰਨੀ ਸਬੰਧ ਲਈ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਈਰਾਨ ਅਤੇ ਸੋਮਾਲੀਆ ਵਿੱਚ ਵੀ ਸਮਲਿੰਗੀ ਸਬੰਧਾਂ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ ਅਤੇ ਇੱਥੇ ਵੀ ਇਸ ਲਈ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਜਦੋਂ ਕਿ ਯੂਗਾਂਡਾ ਵਰਗੇ ਕਈ ਅਫਰੀਕੀ ਦੇਸ਼ਾਂ ਵਿੱਚ ਸਮਲਿੰਗੀ ਸਬੰਧਾਂ ਦੇ ਖਿਲਾਫ ਮੌਤ ਦੀ ਸਜ਼ਾ ਅਤੇ ਉਮਰ ਕੈਦ ਦੀ ਵਿਵਸਥਾ ਹੈ।