ਪੰਜਾਬ

punjab

ETV Bharat / bharat

ਵਿਆਹ ਦੌਰਾਨ ਜੀਜੇ ਨਾਲ ਸਾਲੀ ਨੇ ਕੀਤਾ ਇਸ ਤਰ੍ਹਾਂ ਦਾ ਮਜ਼ਾਕ, ਤੁਸੀ ਵੀ ਹੋ ਜਾਵੋਗੇ ਹੈਰਾਨ - ਗੁਲਾਬ ਜਾਮੁਨ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਜੀਜਾ ਸਾਲੀ ਦੇ ਰਿਸ਼ਤੇ ਪਿਆਰੇ ਜਿਹੇ ਰਿਸ਼ਤੇ ਨੂੰ ਦਿਖਾਇਆ ਗਿਆ ਹੈ। ਜੀਜਾ ਸਾਲੀ ਦਾ ਰਿਸ਼ਤਾ ਹੀ ਮਸਤੀ ਭਰਿਆ ਹੁੰਦਾ ਹੈ ਤੇ ਇੱਕ ਦੂਜੇ ਨਾਲ ਮਜਾਕ ਕਰਨ ਵਾਲਾ ਹੁੰਦਾ ਹੈ। ਵੀਡੀਓ ਵਿੱਚ ਦੋਨੋਂ ਹੀ ਇੱਕ ਦੂਜੇ ਦਾ ਮਜ਼ਾਕ ਉਡਾ ਰਹੇ ਹਨ।

ਵਿਆਹ ਦੌਰਾਨ ਜੀਜੇ ਨਾਲ ਸਾਲੀ ਨੇ ਕੀਤਾ ਇਸ ਤਰ੍ਹਾਂ ਦਾ ਮਜ਼ਾਕ, ਤੁਸੀ ਵੀ ਹੋ ਜਾਵੋਗੇ ਹੈਰਾਨ
ਵਿਆਹ ਦੌਰਾਨ ਜੀਜੇ ਨਾਲ ਸਾਲੀ ਨੇ ਕੀਤਾ ਇਸ ਤਰ੍ਹਾਂ ਦਾ ਮਜ਼ਾਕ, ਤੁਸੀ ਵੀ ਹੋ ਜਾਵੋਗੇ ਹੈਰਾਨ

By

Published : Aug 10, 2021, 5:35 PM IST

ਨਵੀਂ ਦਿੱਲੀ: ਅਕਸਰ ਹੀ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਅਤੇ ਕੁਝ ਅਜੀਬ ਹੁੰਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਜੀਜਾ ਸਾਲੀ ਦੇ ਰਿਸ਼ਤੇ ਪਿਆਰੇ ਜਿਹੇ ਰਿਸ਼ਤੇ ਨੂੰ ਦਿਖਾਇਆ ਗਿਆ ਹੈ। ਜੀਜਾ ਸਾਲੀ ਦਾ ਰਿਸ਼ਤਾ ਹੀ ਮਸਤੀ ਭਰਿਆ ਹੁੰਦਾ ਹੈ ਤੇ ਇੱਕ ਦੂਜੇ ਨਾਲ ਮਜਾਕ ਕਰਨ ਵਾਲਾ ਹੁੰਦਾ ਹੈ। ਵੀਡੀਓ ਵਿੱਚ ਦੋਨੋਂ ਹੀ ਇੱਕ ਦੂਜੇ ਦਾ ਮਜ਼ਾਕ ਉਡਾ ਰਹੇ ਹਨ।

ਇਸ ਵਾਇਰਲ ਵੀਡੀਓ ਵਿੱਚ ਸਾਲੀ ਆਪਣੇ ਜੀਜੇ ਦੇ ਨਾਲ ਇੱਕ ਪਿਆਰੀ ਅਤੇ ਮਜ਼ਾਕੀਆ ਹਰਕਤ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਸਾਲੀ ਆਪਣੇ ਜੀਜੇ ਨੂੰ ਗੁਲਾਬ ਜਾਮੁਨ ਖਵਾਉਣ ਦੀ ਰਸਮ ਕਰਦੀ ਹੈ। ਉਸ ਦੇ ਇੱਕ ਹੱਥ ਵਿੱਚ ਸਜਾਈ ਹੋਈ ਪਲੇਟ ਅਤੇ ਦੂਜੇ ਵਿੱਚ ਗੁਲਾਬ ਜਾਮੁਨ ਹੁੰਦੀ ਹੈ ਪਰ ਜਿਵੇਂ ਹੀ ਉਸਦਾ ਜੀਜਾ ਗੁਲਾਬ ਜਾਮੁਨ ਖਾਣ ਲਈ ਆਪਣਾ ਮੂੰਹ ਖੋਲਦਾ ਹੈ ਸਾਲੀ ਆਪਣਾ ਹੱਥ ਪਿੱਛੇ ਕਰ ਲੈਂਦੀ ਹੈ।

ਲਾੜਾ ਗੁਲਾਬ ਜਾਮੁਨ ਨੂੰ ਆਪਣੀ ਸਾਲੀ ਦੇ ਹੱਥੋਂ ਖੋਹਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਇਸ ਵਿੱਚ ਉਹ ਅਸਫ਼ਲ ਹੋ ਜਾਂਦਾ ਹੈ। ਸਾਲੀ ਵੱਲੋਂ ਇਸ ਤਰ੍ਹਾਂ ਕਈ ਵਾਰ ਕੀਤਾ ਜਾਂਦਾ ਹੈ ਜਦੋਂ ਜੀਦੇ ਮੂੰਹ ਖੋਲਦਾ ਹੈ ਸਾਲੀ ਹੱਥ ਪਿੱਛੇ ਕਰ ਲੈਂਦੀ ਹੈ। ਵਿਆਹ ਵਿੱਚ ਪਹੁੰਚੇ ਰਿਸ਼ਤੇਦਾਰ ਵੀ ਇਸ ਦ੍ਰਿਸ਼ ਨੂੰ ਦੇਖ ਕੇ ਪੂਰਾ ਆਨੰਦ ਮਾਣਦੇ ਹਨ।

ਇਹ ਵੀ ਪੜੋ:ਬੱਦਲਾਂ 'ਚ ਬੁਰਜ ਖ਼ਲੀਫ਼ਾ 'ਤੇ ਖੜੀ ਮਹਿਲਾ ਦੀ ਵੀਡੀਓ ਵਾਇਰਲ

ABOUT THE AUTHOR

...view details