ਪੰਜਾਬ

punjab

ETV Bharat / bharat

ਪਟਾਕੇ ਵੇਚਣ ਤੇ ਚਲਾਉਣ ਨੂੰ ਲੈਕੇ ਦਿੱਲੀ ਸਰਕਾਰ ਦਾ ਵੱਡਾ ਫੈਸਲਾ - ਦਿੱਲੀ: ਪਟਾਕਿਆਂ 'ਤੇ ਬੈਨ

ਦਿੱਲੀ ਸਰਕਾਰ (Government of Delhi) ਵੱਲੋਂ ਦਿਵਾਲੀ ਮੌਕੇ ਪਟਾਕੇ ਵੇਚਣ ਤੇ ਚਲਾਉਣ ਨੂੰ ਲੈਕੇ ਦਿੱਲੀ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਕੇਜਰੀਵਾਲ ਸਰਕਾਰ (Kejriwal government) ਵੱਲੋਂ ਦਿੱਲੀ ਦੇ ਵਿੱਚ ਪਟਾਕੇ ਵੇਚਣ ਤੇ ਚਲਾਉਣ ਇਸ ਸਾਲ ਵੀ ਪਾਬੰਦੀ ਲਗਾਈ ਹੈ। ਕੇਜਰੀਵਾਲ ਵੱਲੋਂ ਖੁਦ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਪਟਾਕੇ ਵੇਚਣ ਤੇ ਚਲਾਉਣ ਨੂੰ ਲੈਕੇ ਦਿੱਲੀ ਸਰਕਾਰ ਦਾ ਵੱਡਾ ਫੈਸਲਾ
ਪਟਾਕੇ ਵੇਚਣ ਤੇ ਚਲਾਉਣ ਨੂੰ ਲੈਕੇ ਦਿੱਲੀ ਸਰਕਾਰ ਦਾ ਵੱਡਾ ਫੈਸਲਾ

By

Published : Sep 15, 2021, 4:21 PM IST

ਨਵੀਂ ਦਿੱਲੀ: ਦਿੱਲੀ (Delhi) ਵਿੱਚ ਇਸ ਸਾਲ ਵੀ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ 'ਤੇ ਪਾਬੰਦੀ ਹੋਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਸੀਐਮ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ, ਪਿਛਲੇ 3 ਸਾਲਾਂ ਤੋਂ ਦੀਵਾਲੀ ਦੇ ਸਮੇਂ ਦਿੱਲੀ ‘ਚ ਪ੍ਰਦੂਸ਼ਣ (Pollution in Delhi) ਦੀ ਖਤਰਨਾਕ ਸਥਿਤੀ ਦੇ ਮੱਦੇਨਜ਼ਰ, ਪਿਛਲੇ ਸਾਲ ਦੀ ਤਰ੍ਹਾਂ, ਹਰ ਕਿਸਮ ਦੇ ਪਟਾਕਿਆਂ ਦੇ ਭੰਡਾਰਨ, ਵਿਕਰੀ ਅਤੇ ਵਰਤੋਂ 'ਤੇ ਪੂਰਨ ਪਾਬੰਦੀ ਲਗਾਈ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।

ਪਟਾਕੇ ਵੇਚਣ ਤੇ ਚਲਾਉਣ ਨੂੰ ਲੈਕੇ ਦਿੱਲੀ ਸਰਕਾਰ ਦਾ ਵੱਡਾ ਫੈਸਲਾ

ਪਿਛਲੇ ਸਾਲ ਵਪਾਰੀਆਂ ਵੱਲੋਂ ਪਟਾਕੇ ਸਟੋਰ ਕਰਨ ਤੋਂ ਬਾਅਦ ਪ੍ਰਦੂਸ਼ਣ (Pollution) ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਰ ਨਾਲ ਮੁਕੰਮਲ ਪਾਬੰਦੀ ਲਗਾਈ ਗਈ ਸੀ, ਜਿਸ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਸੀ। ਕੇਜਰੀਵਾਲ ਵੱਲੋਂ ਸਾਰੇ ਵਪਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਮੁਕੰਮਲ ਪਾਬੰਦੀ ਦੇ ਮੱਦੇਨਜ਼ਰ ਕਿਸੇ ਵੀ ਕਿਸਮ ਦਾ ਭੰਡਾਰ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ: ਸਸਤਾ ਹੋ ਸਕਦਾ ਹੈ ਪੈਟਰੋਲ ਤੇ ਡੀਜ਼ਲ, ਇਸ ਦਿਨ ਲਿਆ ਜਾ ਸਕਦਾ ਹੈ ਵੱਡਾ ਫੈਸਲਾ

ABOUT THE AUTHOR

...view details