ਪੰਜਾਬ

punjab

ETV Bharat / bharat

ਝਾਰਖੰਡ ਵਿੱਚ ਵਧੀ ਬਿਜਲੀ ਦੀ ਸਮੱਸਿਆ, ਪ੍ਰੇਸ਼ਾਨੀ ਵੱਧਣ ਉੱਤੇ ਸਾਬਕਾ ਕ੍ਰਿਕਟਰ ਧੋਨੀ ਦੀ ਪਤਨੀ ਨੇ ਸਰਕਾਰ ਨੂੰ ਪੁੱਛਿਆ ਇਹ ਸਵਾਲ... - ਝਾਰਖੰਡ ਵਿੱਚ ਵਧੀ ਬਿਜਲੀ ਦੀ ਸਮੱਸਿਆ

ਸੋਮਵਾਰ ਦੇਰ ਸ਼ਾਮ ਸਾਬਕਾ ਭਾਰਤੀ ਕਪਤਾਨ ਅਤੇ ਰਾਂਚੀ ਦੇ ਰਾਜ ਕੁਮਾਰ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਝਾਰਖੰਡ ਵਿੱਚ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਆਪਣਾ ਗੁੱਸਾ ਟਵਿਟਰ 'ਤੇ ਜ਼ਾਹਰ ਕੀਤਾ। ਉਨ੍ਹਾਂ ਨੇ ਟਵਿਟਰ 'ਤੇ ਟਵੀਟ ਕਰਕੇ ਸਰਕਾਰ ਤੋਂ ਪੁੱਛਿਆ ਕਿ ਝਾਰਖੰਡ 'ਚ ਇੰਨੇ ਸਾਲਾਂ ਤੋਂ ਬਿਜਲੀ ਦੀ ਸਮੱਸਿਆ ਕਿਉਂ ਹੈ।

sakshi dhoni, ms dhoni wife jharkhand news
ਝਾਰਖੰਡ ਵਿੱਚ ਵਧੀ ਬਿਜਲੀ ਦੀ ਸਮੱਸਿਆ, ਪ੍ਰੇਸ਼ਾਨੀ ਵੱਧਣ ਉੱਤੇ ਸਾਬਕਾ ਕ੍ਰਿਕਟਰ ਧੋਨੀ ਦੀ ਪਤਨੀ ਨੇ ਸਰਕਾਰ ਨੂੰ ਪੁੱਛਿਆ ਇਹ ਸਵਾਲ...

By

Published : Apr 26, 2022, 9:44 AM IST

Updated : Apr 26, 2022, 4:28 PM IST

ਰਾਂਚੀ: ਝਾਰਖੰਡ 'ਚ ਲਗਾਤਾਰ ਹੋ ਰਹੀ ਲੋਡ ਸ਼ੈਡਿੰਗ ਤੋਂ ਨਾ ਸਿਰਫ ਆਮ ਲੋਕ ਪ੍ਰੇਸ਼ਾਨ ਹਨ, ਸਗੋਂ ਖਾਸ ਲੋਕ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਲੋਕ ਇੰਨੇ ਪ੍ਰੇਸ਼ਾਨ ਹੋ ਗਏ ਹਨ ਕਿ ਉਹ ਸੜਕ ਤੋਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਬਿਜਲੀ ਕੱਟ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਸਰਕਾਰ ਤੋਂ ਪੁੱਛਿਆ ਕਿ ਇੰਨੇ ਸਾਲਾਂ ਤੋਂ ਇਹ ਸਮੱਸਿਆ ਕਿਉਂ ਬਣੀ ਹੋਈ ਹੈ।

ਦਰਅਸਲ, ਸੋਮਵਾਰ ਦੇਰ ਸ਼ਾਮ ਸਾਬਕਾ ਭਾਰਤੀ ਕਪਤਾਨ ਅਤੇ ਰਾਂਚੀ ਦੇ ਰਾਜ ਕੁਮਾਰ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਝਾਰਖੰਡ ਵਿੱਚ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਆਪਣਾ ਗੁੱਸਾ ਟਵਿਟਰ 'ਤੇ ਜ਼ਾਹਰ ਕੀਤਾ। ਉਨ੍ਹਾਂ ਨੇ ਟਵਿਟਰ 'ਤੇ ਟਵੀਟ ਕਰਕੇ ਸਰਕਾਰ ਤੋਂ ਪੁੱਛਿਆ ਕਿ ਝਾਰਖੰਡ 'ਚ ਇੰਨੇ ਸਾਲਾਂ ਤੋਂ ਬਿਜਲੀ ਦੀ ਸਮੱਸਿਆ ਕਿਉਂ ਹੈ। ਸਾਕਸ਼ੀ ਧੋਨੀ ਨੇ ਟਵੀਟ ਕਰਕੇ ਸਰਕਾਰ ਤੋਂ ਪੁੱਛਿਆ ਹੈ ਕਿ ਝਾਰਖੰਡ ਦੀ ਟੈਕਸ ਪੇਅਰ ਹੋਣ ਦੇ ਨਾਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਝਾਰਖੰਡ ਵਿੱਚ ਇੰਨੇ ਸਾਲਾਂ ਤੋਂ ਬਿਜਲੀ ਦੀ ਸਮੱਸਿਆ ਕਿਉਂ ਹੈ। ਅਸੀਂ ਜਾਗਰੂਕ ਤੌਰ ਉੱਤੇ ਆਪਣੀ ਭੂਮਿਕਾ ਨਿਭਾ ਰਹੇ ਹਾਂ ਕਿ ਅਸੀਂ ਊਰਜਾ ਨੂੰ ਬਚਾ ਸਕੀਏ।

ਦੱਸਣਯੋਗ ਹੈ ਕਿ ਝਾਰਖੰਡ ਵਿੱਚ ਬਿਜਲੀ ਕੱਟ ਦੀ ਸਮੱਸਿਆ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਨੂੰ ਨਿਰਵਿਘਨ ਬਿਜਲੀ ਨਹੀਂ ਮਿਲ ਰਹੀ। ਰਾਜਧਾਨੀ ਰਾਂਚੀ ਦੀ ਗੱਲ ਕਰੀਏ ਤਾਂ ਇੱਥੇ ਹਰ ਰੋਜ਼ ਲੋਕ ਲੋਡ ਸ਼ੈਡਿੰਗ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਕੜਾਕੇ ਦੀ ਗਰਮੀ 'ਚ ਜੂਝਣ ਲਈ ਮਜਬੂਰ ਹਨ। ਐਤਵਾਰ ਨੂੰ ਵੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਤਿੰਨ ਤੋਂ ਚਾਰ ਘੰਟੇ ਤੱਕ ਬਿਜਲੀ ਗੁੱਲ ਰਹੀ। ਸੋਮਵਾਰ ਨੂੰ ਵੀ ਲੋਕਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ:ਸ਼ਰਮਨਾਕ, ਪਿਤਾ ਨੇ ਪੰਜ ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ!

Last Updated : Apr 26, 2022, 4:28 PM IST

ABOUT THE AUTHOR

...view details