ਨਵੀਂ ਦਿੱਲੀ: ਐਕਟੀਵਿਸਟ ਸਾਕੇਤ ਗੋਖਲੇ ਨੇ ਭਾਰਤ ਦੇ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੂੰ ਇੱਕ ਪੱਤਰ ਲਿਖ ਕੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਖਿਲਾਫ ਮਾਣਹਾਨੀ ਤਹਿਤ ਕਾਰਵਾਈ ਸ਼ੁਰੂ ਕਰਨ 'ਤੇ ਸਹਿਮਤੀ ਦੇਣ ਦੀ ਮੰਗ ਕੀਤੀ ਹੈ।
12 ਫਰਵਰੀ ਨੂੰ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਸੁਪਰੀਮ ਕੋਰਟ ਖ਼ਿਲਾਫ਼ ਟਿੱਪਣੀਆਂ ਕਰਦਿਆਂ ਕਿਹਾ ਕਿ ਨਿਆਂਪਾਲਿਕਾ ਬਾਰੇ ਉਨ੍ਹਾਂ ਦੀ ਰਾਏ ਬਹੁਤੀ ਸਕਾਰਾਤਮਕ ਨਹੀਂ ਹੈ। ਉਨ੍ਹਾਂ ਕਿਹਾ, ਸਿਰਫ ਕਾਰਪੋਰੇਟ ਲੋਕ ਕੇਸ ਲੜਨ ਲਈ ਸੁਪਰੀਮ ਕੋਰਟ ਜਾਂਦੇ ਹਨ, ਕਿਉਂਕਿ ਉਨ੍ਹਾਂ ਕੋਲ ਪੈਸੇ ਹਨ।
ਸਾਬਕਾ ਚੀਫ ਜਸਟਿਸ ਗੋਗੋਈ ਦੇ ਕੁਝ ਹੋਰ ਬਿਆਨ, ਜਿਸ 'ਤੇ ਗੋਖਲੇ ਨੇ ਮਾਣਹਾਨੀ ਕਾਰਵਾਈ ਮੰਗ ਕੀਤੀ ਹੈ।
ਜਸਟਿਸ ਗੋਗੋਈ ਨੇ ਕਿਹਾ ਸੀ, ਅਸੀਂ ਪੰਜ ਲੱਖ ਕਰੋੜ ਡਾਲਰ ਦੀ ਆਰਥਿਕਤਾ ਬਣਨਾ ਚਾਹੁੰਦੇ ਹਾਂ, ਪਰ ਸਾਡੇ ਕੋਲ ਜੰਗ ਲੱਗੀ ਨਿਆਂਪਾਲਿਕਾ ਹੈ। ਉਨ੍ਹਾਂ ਕਿਹਾ, ਸਿਸਟਮ ਕੰਮ ਨਹੀਂ ਕੀਤਾ ਹੈ। ਜੇ ਤੁਸੀਂ ਅਰਥਵਿਵਸਥਾ 'ਤੇ ਦਾਅ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵਪਾਰਕ ਵਿਵਾਦਾਂ ਨੂੰ ਸੁਲਝਾਉਣ ਲਈ ਇੱਕ ਮਜ਼ਬੂਤ ਪਲੇਟਫਾਰਮ ਹੋਣਾ ਚਾਹੀਦਾ ਹੈ। ਜੇ ਤੁਹਾਡੇ ਕੋਲ ਇੱਕ ਮਜ਼ਬੂਤ ਤੰਤਰ ਨਹੀਂ ਹੈ ਤਾਂ ਕੋਈ ਵੀ ਤੁਹਾਡੇ ਵਿੱਚ ਨਿਵੇਸ਼ ਕਰਨ ਵਾਲਾ ਨਹੀਂ ਹੈ, ਮੈਕਨਿਜ਼ਮ ਕਿੱਥੇ ਹੈ?