ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਹਿਰੌਲੀ 'ਚ ਸ਼ਰਧਾ ਕਤਲ ਕਾਂਡ 'ਚ ਮੁਲਜ਼ਮ ਆਫਤਾਬ ਪੂਨਾਵਾਲਾ ਖਿਲਾਫ ਇਲਜ਼ਾਮ ਤੈਅ ਕਰਨ 'ਤੇ ਅੱਜ ਫੈਸਲਾ ਨਹੀਂ ਆ ਸਕਿਆ। ਜੱਜ ਛੁੱਟੀ 'ਤੇ ਹੋਣ ਕਾਰਨ ਫੈਸਲਾ ਟਾਲ ਦਿੱਤਾ ਗਿਆ ਹੈ। ਹੁਣ ਇਸ 'ਤੇ 9 ਮਈ ਨੂੰ ਫੈਸਲਾ ਆ ਸਕਦਾ ਹੈ। ਪੂਨਾਵਾਲਾ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਗਲਾ ਘੁੱਟਣ ਅਤੇ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਸਮੇਤ ਸਬੂਤਾਂ ਨੂੰ ਨਸ਼ਟ ਕਰਨ ਦਾ ਵੀ ਇਲਜ਼ਾਮ ਹੈ।
ਦੱਸ ਦਈਏ ਕਿ 15 ਅਪ੍ਰੈਲ ਨੂੰ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਵਧੀਕ ਸੈਸ਼ਨ ਜੱਜ ਮਨੀਸ਼ਾ ਖੁਰਾਣਾ ਕੱਕੜ ਨੇ ਇਸਤਗਾਸਾ ਪੱਖ ਦੇ ਵਕੀਲਾਂ ਦੇ ਨਾਲ-ਨਾਲ ਮੁਲਜ਼ਮਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ ਆਇਦ ਕਰਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਜਾਂਚ ਏਜੰਸੀ ਨੇ 15 ਅਪ੍ਰੈਲ ਨੂੰ ਵਾਕਰ ਦੇ ਪਿਤਾ ਦੀ ਅਰਜ਼ੀ 'ਤੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਸੀ। ਪੁਨਾਵਾਲਾ 'ਤੇ ਦਿੱਲੀ ਪੁਲਿਸ ਨੇ ਆਈਪੀਸੀ ਦੀ ਧਾਰਾ 302 (ਕਤਲ) ਅਤੇ 201 (ਅਪਰਾਧ ਦੇ ਸਬੂਤ ਨਸ਼ਟ ਕਰਨ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
24 ਜਨਵਰੀ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 6,629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਪੂਨਾਵਾਲਾ ਨੇ ਪਿਛਲੇ ਸਾਲ 18 ਮਈ ਨੂੰ ਵਾਕਰ ਦੀ ਕਥਿਤ ਤੌਰ 'ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ ਅਤੇ ਉਨ੍ਹਾਂ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਦੇ ਜੰਗਲ 'ਚ ਅਲੱਗ-ਥਲੱਗ ਸੁੱਟ ਦਿੱਤਾ ਸੀ। ਇਸ ਤੋਂ ਪਹਿਲਾਂ ਉਸ ਨੇ ਇਨ੍ਹਾਂ ਟੁਕੜਿਆਂ ਨੂੰ ਕਰੀਬ ਤਿੰਨ ਹਫ਼ਤਿਆਂ ਤੱਕ ਆਪਣੀ ਰਿਹਾਇਸ਼ ’ਤੇ ਫਰਿੱਜ ਵਿੱਚ ਰੱਖਿਆ।
ਪੋਲੀਗ੍ਰਾਫ਼ ਟੈਸਟ 'ਚ ਮੰਨਿਆ ਗਿਆ ਕਤਲ ਦਾ ਮਾਮਲਾ :ਇਸ ਮਾਮਲੇ 'ਚ ਪੁਲਿਸ ਨੇ ਆਫਤਾਬ ਦਾ ਨਾਰਕੋ ਟੈਸਟ ਕਰਵਾਇਆ ਸੀ। ਇਸ ਤੋਂ ਪਹਿਲਾਂ ਪੋਲੀਗ੍ਰਾਫੀ ਟੈਸਟ ਵੀ ਕੀਤਾ ਗਿਆ ਸੀ। ਉਸ ਤੋਂ ਕਈ ਤਰ੍ਹਾਂ ਦੇ ਸਵਾਲ-ਜਵਾਬ ਪੁੱਛੇ ਗਏ, ਜਿਸ ਤੋਂ ਬਾਅਦ ਚਾਰਜਸ਼ੀਟ ਤਿਆਰ ਕੀਤੀ ਗਈ ਹੈ। ਦਿੱਲੀ ਪੁਲਿਸ ਨੇ 6629 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਉਸ ਨੇ ਪੋਲੀਗ੍ਰਾਫ਼ ਟੈਸਟ ਦੌਰਾਨ ਕਤਲ ਦੀ ਗੱਲ ਕਬੂਲੀ। ਹੁਣ ਤੱਕ 150 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ:-ED raids Byju's CEO: ਈਡੀ ਨੇ Byju's ਦੇ ਸੀਈਓ ਰਵਿੰਦਰਨ ਦੇ ਦਫ਼ਤਰ ਅਤੇ ਰਿਹਾਇਸ਼ 'ਤੇ ਮਾਰਿਆ ਛਾਪਾ