ਪੰਜਾਬ

punjab

ETV Bharat / bharat

ਸਾਗਰ ਕਤਲ ਕੇਸ : ਸਕੂਲ ਦਾ ਜੂਡੋ ਕੋਚ ਗ੍ਰਿਫਤਾਰ, ਪਹਿਲਵਾਨ ਸੁਸ਼ੀਲ ਦੇ ਨਾਲ ਆਰੋਪੀ - ਸਾਗਰ ਦੀ ਹੱਤਿਆ

ਇਕ ਹੋਰ ਦੋਸ਼ੀ ਨੂੰ ਛਤਰਸਾਲ ਸਟੇਡੀਅਮ ਵਿੱਚ ਸਾਗਰ ਦੀ ਹੱਤਿਆ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਂਇਮ ਬਰਾਂਚ ਨੇ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਸੁਭਾਸ਼ ਵਜੋਂ ਹੋਈ ਹੈ।

ਸਾਗਰ ਕਤਲ ਕੇਸ : ਸਕੂਲ ਦਾ ਜੂਡੋ ਕੋਚ ਗ੍ਰਿਫਤਾਰ ਪਹਿਲਵਾਨ ਸੁਸ਼ੀਲ ਦੇ ਨਾਲ ਆਰੋਪੀ
ਸਾਗਰ ਕਤਲ ਕੇਸ : ਸਕੂਲ ਦਾ ਜੂਡੋ ਕੋਚ ਗ੍ਰਿਫਤਾਰ ਪਹਿਲਵਾਨ ਸੁਸ਼ੀਲ ਦੇ ਨਾਲ ਆਰੋਪੀ

By

Published : Jun 16, 2021, 9:45 PM IST

ਨਵੀਂ ਦਿੱਲੀ :ਛਤਰਸਾਲ ਸਟੇਡੀਅਮ ਵਿੱਚ ਸਾਗਰ ਦੀ ਹੱਤਿਆ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਂਇਮ ਬਰਾਂਚ ਨੇ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਸੁਭਾਸ਼ ਵਜੋਂ ਹੋਈ ਹੈ। ਉਹ ਸੁਸ਼ੀਲ ਕੁਮਾਰ ਦਾ ਜੂਡੋ ਕੋਚ ਰਿਹਾ ਹੈ। ਉਹ ਰੋਹਿਨੀ ਦੇ ਸਕੂਲ ਵਿਚ ਪੀਟੀ ਟੀਚਰ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਦੂਜੇ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਜਾਣਕਾਰੀ ਅਨੁਸਾਰ 4 ਮਈ ਨੂੰ ਸਾਗਰ ਪਹਿਲਵਾਨ ਦੀ ਹੱਤਿਆ ਛਤਰਸਾਲ ਸਟੇਡੀਅਮ ਵਿਖੇ ਕੀਤੀ ਗਈ ਸੀ। ਕਤਲ ਦੇ ਮੁੱਖ ਦੋਸ਼ੀ ਸੁਸ਼ੀਲ ਕੁਮਾਰ ਦੇ ਨਾਲ ਉਸ ਸਮੇਂ 15 ਤੋਂ ਵੱਧ ਪਹਿਲਵਾਨ ਮੌਜੂਦ ਸਨ। ਇਸ ਮਾਮਲੇ ਵਿੱਚ, ਦਿੱਲੀ ਪੁਲਿਸ ਦੀ ਟੀਮ ਮੁਲਜ਼ਮਾ ਨੂੰ ਲਗਾਤਾਰ ਗ੍ਰਿਫ਼ਤਾਰ ਕਰ ਰਹੀ ਹੈ।

ਪਿਛਲੇ ਹਫਤੇ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 10 ਵੇਂ ਮੁਲਜ਼ਮ ਅਨਿਰੁਧ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ ਤੇ ਲਿਜਾਇਆ ਗਿਆ ਸੀ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ 11 ਵੇਂ ਮੁਲਜ਼ਮ ਸੁਭਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਕਿਰਾੜੀ ਦਾ ਵਸਨੀਕ ਹੈ।

ਇਹ ਵੀ ਪੜ੍ਹੋ:ਪ੍ਰਿਯੰਕਾ ਦੀ ਬੇਨਤੀ : ਰਾਮ ਮੰਦਰ ਟਰੱਸਟ ਨਾਲ ਜੁੜੇ ਘੁਟਾਲੇ ਦੀ ਜਾਂਚ ਕਰਵਾਏ ਸੁਪਰੀਮ ਕੋਰਟ

ਪੁੱਛਗਿੱਛ ਦੌਰਾਨ ਦੋਸ਼ੀ ਸੁਭਾਸ਼ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਰੋਹਿਨੀ ਸੈਕਟਰ -7 ਸਥਿਤ ਇੱਕ ਸਰਕਾਰੀ ਸਕੂਲ ਵਿੱਚ ਪੀਟੀ ਅਧਿਆਪਕ ਹੈ। ਉਹ ਰਾਤ ਨੂੰ 11:30 ਵਜੇ ਕਾਲਾ ਨਾਲ ਸਟੇਡੀਅਮ ਆਇਆ। ਉਹ ਖ਼ੁਦ ਜੂਡੋ ਕੋਚ ਹੈ ਅਤੇ ਸੁਸ਼ੀਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਫਿਲਹਾਲ ਪੁਲਿਸ ਉਸ ਤੋਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਤਲ ਵਿੱਚ ਉਸਦੀ ਭੂਮਿਕਾ ਕੀ ਸੀ। ਇਸ ਤੋਂ ਇਲਾਵਾ ਫਰਾਰ ਚੱਲ ਰਹੇ ਹੋਰ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ।

ABOUT THE AUTHOR

...view details