ਪੰਜਾਬ

punjab

ETV Bharat / bharat

ਮਨਸੁਖ ਮੌਤ ਮਾਮਲਾ: ਸਚਿਨ ਵਾਜ਼ੇ 3 ਅਪ੍ਰੈਲ ਤੱਕ ਐਨਆਈਏ ਦੀ ਹਿਰਾਸਤ 'ਚ - ਸਚਿਨ ਵਾਜ਼ੇ

ਮਨਸੁਖ ਹੀਰੇਨ ਮੌਤ ਮਾਮਲੇ ਦੇ ਵਿਵਾਦਾਂ ਵਿੱਚ ਘਿਰੇ ਪੁਲਿਸ ਅਧਿਕਾਰੀ ਸਚਿਨ ਵਾਜ਼ੇ ਨੂੰ ਵਿਸ਼ੇਸ਼ NIA ਅਦਾਲਤ ਨੇ 3 ਅਪ੍ਰੈਲ ਤੱਕ NIA ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਮਨਸੁਖ ਮੌਤ ਮਾਮਲਾ: ਸਚਿਨ ਵਾਜ਼ੇ 3 ਅਪ੍ਰੈਲ ਤੱਕ ਐਨਆਈਏ ਦੀ ਹਿਰਾਸਤ 'ਚ
ਮਨਸੁਖ ਮੌਤ ਮਾਮਲਾ: ਸਚਿਨ ਵਾਜ਼ੇ 3 ਅਪ੍ਰੈਲ ਤੱਕ ਐਨਆਈਏ ਦੀ ਹਿਰਾਸਤ 'ਚ

By

Published : Mar 25, 2021, 5:33 PM IST

ਮੁੰਬਈ: ਮਨਸੁਖ ਹੀਰੇਨ ਮੌਤ ਦੇ ਮਾਮਲੇ ਵਿੱਚ ਵਿਵਾਦਾਂ ਵਿੱਚ ਘਿਰੇ ਪੁਲਿਸ ਅਧਿਕਾਰੀ ਸਚਿਨ ਵਾਜ਼ੇ ਨੂੰ ਵਿਸ਼ੇਸ਼ ਐਨਆਈਏ ਅਦਾਲਤ ਨੇ 3 ਅਪ੍ਰੈਲ ਤੱਕ NIA ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਇਸ ਤੋਂ ਪਹਿਲਾਂ ਉਸ ਨੂੰ ਵਿਸ਼ੇਸ਼ NIA ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਸਚਿਨ ਵਾਜ਼ੇ ਨੇ NIA ਅਦਾਲਤ ਵਿੱਚ ਕਿਹਾ, "ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ, ਇਸ ਕੇਸ ਨਾਲ ਮੇਰਾ ਕੁੱਝ ਲੈਣਾ ਦੇਣਾ ਨਹੀਂ ਹੈ।"

ਦੱਖਣੀ ਮੁੰਬਈ ਵਿਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ। 25 ਫਰਵਰੀ ਨੂੰ ਇੱਕ ਗੱਡੀ ਵਿੱਚ ਧਮਾਕਾਖੇਜ਼ ਸਮੱਗਰੀ ਮਿਲੀ ਸੀ। ਇਹ ਗੱਡੀ ਹੀਰੇਨ ਦੀ ਸੀ, ਠਾਣੇ ਵਿੱਚ ਹੀਰੇਨ ਦੀ ਲਾਸ਼ ਮਿਲਣ ਤੋਂ ਬਾਅਦ ਇਸ ਰਹੱਸ ਦੀ ਗਹਿਰਾਈ ਹੋਰ ਡੂੰਘੀ ਹੋ ਗਈ।

ਹੀਰੇਨ ਦੀ ਪਤਨੀ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਨੇ ਨਵੰਬਰ ਵਿੱਚ ਵਾਜ਼ੇ ਨੂੰ ਕਾਰ ਦਿੱਤੀ ਸੀ, ਮੁੰਬਈ ਕ੍ਰਾਈਮ ਬ੍ਰਾਂਚ ਵਿੱਚ ਤਾਇਨਾਤ ਇੱਕ ਅਧਿਕਾਰੀ ਨੇ ਫਰਵਰੀ ਦੇ ਪਹਿਲੇ ਹਫ਼ਤੇ ਇਹ ਗੱਡੀ ਵਾਪਸ ਕੀਤੀ ਸੀ।

ਸਚਿਨ ਵਾਜ਼ੇ ਨੂੰ ਬੁੱਧਵਾਰ ਨੂੰ ਕਰਾਈਮ ਇੰਟੈਲੀਜੈਂਸ ਯੂਨਿਟ ਤੋਂ ਹਟਾ ਦਿੱਤਾ ਗਿਆ ਸੀ।

ABOUT THE AUTHOR

...view details