ਸ਼ਿਮਲਾ: ਕੋਰੋਨਾ ਸੰਕਟ ਦੇ ਵਿਚਕਾਰ ਹਿਮਾਚਲ ਪ੍ਰਦੇਸ਼ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਉਦਯੋਗਿਕ ਖੇਤਰ ਬੱਦੀ ਵਿਖੇ ਰੂਸ ਦਾ ਕੋਰੋਨਾ ਦਾ ਟੀਕਾ ਤਿਆਰ ਕੀਤਾ ਜਾਵੇਗਾ। ਇਸ ਦੇ ਲਈ ਬੱਦੀ ਦੀ ਕੰਪਨੀ ਪਨਾਸੀਆ ਨਾਲ ਇੱਕ ਸਮਝੌਤਾ ਹੋਇਆ ਹੈ। ਉੱਤਰ ਭਾਰਤ ਵਿੱਚ ਵੈਕਸੀਨ ਬਣਾਉਣ ਵਾਲੀ ਪਨਾਸੀਆ ਇਕਲੌਤੀ ਕੰਪਨੀ ਹੋਵੇਗੀ।
ਦਸੰਬਰ ਵਿੱਚ ਟੀਕੇ ਦਾ ਉਤਪਾਦਨ ਸ਼ੁਰੂ ਕਰੇਗੀ ਕੰਪਨੀ
ਕੋਰੋਨਾ ਟੀਕੇ ਲਈ ਰਣਨੀਤੀ ਤਿਆਰ ਕੀਤੀ ਗਈ ਹੈ। ਦਸੰਬਰ ਵਿੱਚ ਕੰਪਨੀ ਰੂਸ ਦੇ ਟੀਕੇ ਦਾ ਉਤਪਾਦਨ ਵੀ ਸ਼ੁਰੂ ਕਰੇਗੀ। ਇੰਨਾ ਹੀ ਨਹੀਂ, ਪਾਂਵਟਾ ਵਿੱਚ ਸਥਾਪਿਤ ਮੈਨਕਾਂਇਡ ਕੰਪਨੀ ਨਾਲ ਵੀ ਦਵਾਇਆਂ ਦੀ ਮਾਰਕੀਟਿੰਗ ਬਾਰੇ ਗੱਲਬਾਤ ਚੱਲ ਰਹੀ ਹੈ।
ਹਿਮਾਚਲ ਵਿੱਚ ਬਣੇਗੀ ਰੂਸ ਦੀ ਕੋਰੋਨਾ ਵੈਕਸੀਨ, ਜਲਦ ਸ਼ੁਰੂ ਹੋ ਸਕਦੈ ਉਤਪਾਦਨ ਬੱਦੀ ਵਿੱਚ ਬਣੇਗੀ ਰੂਸ ਦੀ ਕੋਰੋਨਾ ਵੈਕਸੀਨ
ਜਾਣਕਾਰੀ ਦੇ ਮੁਤਾਬਕ ਪਨੇਸ਼ੀਆ ਨਾਲ ਸਮਝੌਤੇ ਤੋਂ ਪਹਿਲਾਂ ਬੱਦੀ ਦੀਆਂ ਦੋ ਹੋਰ ਕੰਪਨੀਆਂ ਡਾ. ਰੈਡੀ ਤੇ ਹੈਟਰੋ ਨਾਲ ਟੀਕਾ ਤਿਆਰ ਕਰਨ ਲਈ ਰੂਸ ਵੱਲੋਂ ਗੱਲਬਾਤ ਚੱਲ ਰਹੀ ਸੀ, ਪਰ ਉੱਤਰ ਭਾਰਤ ਵਿੱਚ ਟੀਕਾ ਬਣਾਉਣ ਵਾਲੀ ਇੱਕੋ ਇੱਕ ਕੰਪਨੀ ਹੈ। ਇਸੇ ਕਰਕੇ ਰੂਸ ਨੇ ਇਸ ਕੰਪਨੀ ਨਾਲ ਸਮਝੌਤਾ ਕੀਤਾ ਹੈ।
ਕੰਪਨੀ ਕੋਲ ਵੈਕਸੀਨ ਲਈ ਟੈਕਨਾਲੋਜੀ ਦਾ ਤਬਾਦਲਾ
ਜਾਣਕਾਰੀ ਦੇ ਅਨੁਸਾਰ ਕੋਰੋਨਾ ਟੀਕਾ ਬਣਾਉਣ ਲਈ ਟੈਕਨਾਲੋਜੀ ਦਾ ਤਬਾਦਲਾ ਕੀਤਾ ਗਿਆ ਹੈ। ਕੰਪਨੀ ਦੇ ਪਲਾਂਟ ਦੇ ਮੁੱਖੀ ਰਾਜੇਸ਼ ਚੋਪੜਾ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੁੱਝ ਦੱਸਣ ਦਾ ਅਧਿਕਾਰ ਨਹੀਂ ਹੈ। ਇੱਥੇ ਜੋ ਕੁੱਝ ਹੋ ਰਿਹਾ ਹੈ, ਇਸ ਬਾਰੇ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਜਾਂ ਕੇਂਦਰ ਸਰਕਾਰ ਦੇ ਸਕਦੀ ਹੈ।
ਡਿਪਟੀ ਕੰਟਰੋਲਰ ਮਨੀਸ਼ ਕਪੂਰ ਦਾ ਕਹਿਣਾ ਹੈ ਕਿ ਬੱਦੀ-ਅਧਾਰਿਤ ਪਨਾਸੀਆ ਕੰਪਨੀ ਟੀਕਾ ਬਣਾਏਗੀ। ਪਨਾਸੀਆ ਇੱਕ ਉੱਤਰ ਭਾਰਤੀ ਕੰਪਨੀ ਹੈ ਜੋ ਟੀਕੇ ਬਣਾਉਂਦੀ ਹੈ।