ਨਵੀਂ ਦਿੱਲੀ/ਗਾਜ਼ੀਆਬਾਦ: ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਅੱਜ ਹਿੰਡਨ ਏਅਰ ਬੇਸ ਪਹੁੰਚ ਰਿਹਾ ਹੈ, ਜਿਸ ਵਿੱਚ ਕੇਂਦਰੀ ਮੰਤਰੀ ਵੀਕੇ ਸਿੰਘ ਸਮੇਤ ਯੂਕਰੇਨ ਤੋਂ ਕੱਢੇ ਗਏ 200 ਵਿਦਿਆਰਥੀ ਮੌਜੂਦ ਹੋਣਗੇ। ਇਨ੍ਹਾਂ ਵਿਦਿਆਰਥੀਆਂ ਵਿੱਚ ਦਿੱਲੀ ਦਾ ਇੱਕ ਜ਼ਖ਼ਮੀ ਵਿਦਿਆਰਥੀ ਹਰਜੋਤ ਸਿੰਘ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਹਰਜੋਤ ਸਿੰਘ ਦਾ ਪਾਸਪੋਰਟ ਵੀ ਗੁੰਮ ਹੋ ਗਿਆ ਸੀ ਪਰ ਭਾਰਤੀ ਦੂਤਾਵਾਸ ਅਤੇ ਵੀਕੇ ਸਿੰਘ ਦੀ ਮਦਦ ਨਾਲ ਉਸ ਦਾ ਐਮਰਜੈਂਸੀ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਰਾਹੀਂ ਹਰਜੋਤ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਵੀਕੇ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਹਰਜੋਤ ਦਾ ਦੇਰ ਰਾਤ ਪੋਲੈਂਡ-ਯੂਕਰੇਨ ਸਰਹੱਦ ਦੇ ਬੁਡੋਮੀਅਰਜ਼ (Budomierz, Poland- Ukraine border) ਤੋਂ ਸਵਾਗਤ ਕੀਤਾ। ਉਹ ਜ਼ਖ਼ਮੀ ਹੋਣ ਕਾਰਨ ਐਂਬੂਲੈਂਸ ਵਿੱਚ ਹੈ। ਉਸ ਨੂੰ ਸਾਰੇ ਮੈਡੀਕਲ ਉਪਕਰਨਾਂ ਦੀ ਸਹੂਲਤ ਵਾਲੇ ਸੀ-17 ਗਲੋਬਮਾਸਟਰ ਜਹਾਜ਼ ਵਿੱਚ ਲਿਆਂਦਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਵੀਕੇ ਸਿੰਘ ਨੇ ਅਪਰੇਸ਼ਨ ਗੰਗਾ ਤਹਿਤ ਕਰੀਬ 3000 ਵਿਦਿਆਰਥੀਆਂ ਨੂੰ ਭਾਰਤ ਭੇਜਿਆ ਪਰ ਹਰਜੋਤ ਨੂੰ ਲਿਆਉਣਾ ਸਭ ਤੋਂ ਵੱਡੀ ਚੁਣੌਤੀ ਹੈ। ਜਿਸ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਬੱਸ ਹੁਣ ਹਿੰਡਨ ਏਅਰਬੇਸ 'ਤੇ ਸੀ-17 ਗਲੋਬਮਾਸਟਰ ਦੇ ਆਉਣ ਦੀ ਉਡੀਕ ਕਰ ਰਹੀ ਹੈ।