ਮਿੰਸਕ/ਕੀਵ: ਰੂਸ ਅਤੇ ਯੂਕਰੇਨ ਵਿਚਾਲੇ 12 ਦਿਨਾਂ ਤੋਂ ਚੱਲੀ ਜੰਗ ਨੂੰ ਲੈ ਕੇ ਦੁਨੀਆ ਭਰ 'ਚ ਤਣਾਅ ਹੈ। ਰੂਸ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿਚ ਜ਼ਮੀਨ 'ਤੇ ਸਭ ਤੋਂ ਵੱਡੀ ਲੜਾਈ ਲੜੀ ਹੈ, ਪਰ ਅਚਾਨਕ ਸਖਤ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਦੋ ਦੌਰ ਦੀ ਗੱਲਬਾਤ ਵਿੱਚ ਕੋਈ ਹੱਲ ਨਹੀਂ ਨਿਕਲ ਸਕਿਆ। ਅੱਜ ਤੀਜੇ (Russia Ukraine Talks) ਦੌਰ (THIRD ROUND OF TALKS) ਦੀ ਗੱਲਬਾਤ ਹੋਣੀ ਹੈ।
ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਯੂਕਰੇਨ ਅਤੇ ਰੂਸ ਦੇ ਵਿਦੇਸ਼ ਮੰਤਰੀ 10 ਮਾਰਚ ਨੂੰ ਤੁਰਕੀ ਵਿੱਚ ਮਿਲਣਗੇ। ਇਕ ਰਿਪੋਰਟ ਮੁਤਾਬਕ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਮੁਤਾਬਕ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੁਰਕੀ ਦੇ ਤੱਟੀ ਅੰਟਾਲੀਆ ਸੂਬੇ 'ਚ ਮਿਲਣ ਲਈ ਸਹਿਮਤ ਹੋ ਗਏ ਹਨ।
ਇਸ ਦੇ ਨਾਲ ਹੀ ਰੂਸੀ ਮੀਡੀਆ ਤੋਂ ਖਬਰ ਆਈ ਹੈ ਕਿ ਰੂਸ-ਯੂਕਰੇਨ ਵਫਦ ਦੀ ਬੈਠਕ ਜਲਦ ਸ਼ੁਰੂ ਹੋ ਸਕਦੀ ਹੈ। ਰੂਸੀ ਵਫ਼ਦ ਬੇਲਾਰੂਸ ਵਿੱਚ ਉਡੀਕ ਕਰ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਦੇਸ਼ 'ਤੇ ਯੂਕਰੇਨ 'ਚ ਵਿਸ਼ੇਸ਼ ਫੌਜੀ ਮੁਹਿੰਮ ਸ਼ੁਰੂ ਕੀਤੀ ਗਈ ਸੀ। 11 ਦਿਨਾਂ ਦੀ ਭਿਆਨਕ ਗੋਲਾਬਾਰੀ ਤੋਂ ਬਾਅਦ ਰੂਸੀ ਫੌਜ ਨੇ ਯੁੱਧ ਦੇ 12ਵੇਂ ਦਿਨ ਯੂਕਰੇਨ ਨਾਲ ਜੰਗਬੰਦੀ ਦਾ ਐਲਾਨ ਕੀਤਾ ਹੈ।
ਰੂਸੀ ਫੌਜ ਦੀ ਜੰਗਬੰਦੀ 8 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12.30 ਵਜੇ ਤੋਂ ਲਾਗੂ ਹੋਵੇਗੀ। ਨਿਊਜ਼ ਏਜੰਸੀ ਏਐਨਆਈ ਨੇ ਸਪੁਟਨਿਕ ਦੇ ਹਵਾਲੇ ਨਾਲ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਅਪੀਲ 'ਤੇ ਰੂਸੀ ਫੌਜ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਫਰਾਂਸੀਸੀ ਹਮਰੁਤਬਾ ਇਮੈਨੁਅਲ ਮੈਕਰੋਨ ਵਿਚਕਾਰ ਗੱਲਬਾਤ ਕੀਵ, ਖਾਰਕਿਵ, ਸੁਮੀ ਅਤੇ ਮਾਰੀਉਪੋਲ ਸ਼ਹਿਰਾਂ ਵਿੱਚ ਡੂੰਘੇ ਮਨੁੱਖੀ ਸੰਕਟ ਦੇ ਵਿਚਕਾਰ ਆਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਦੀ ਨਿੱਜੀ ਬੇਨਤੀ 'ਤੇ, ਰੂਸੀ ਹਥਿਆਰਬੰਦ ਬਲਾਂ ਨੇ ਮਨੁੱਖੀ ਉਦੇਸ਼ਾਂ ਲਈ ਜੰਗਬੰਦੀ ਦਾ ਐਲਾਨ ਕੀਤਾ। ਮਾਨਵਤਾਵਾਦੀ ਗਲਿਆਰਾ 7 ਮਾਰਚ, 2022 ਨੂੰ ਸਵੇਰੇ 10 ਵਜੇ ਤੋਂ ਖੋਲ੍ਹਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਫ਼ੋਨ 'ਤੇ ਗੱਲ ਕੀਤੀ। ਫੋਨ ਕਾਲ ਕਰੀਬ 50 ਮਿੰਟ ਚੱਲੀ। ਉਨ੍ਹਾਂ ਯੂਕਰੇਨ ਵਿੱਚ ਉਭਰ ਰਹੇ ਹਾਲਾਤਾਂ ਬਾਰੇ ਚਰਚਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯੂਕਰੇਨੀ ਅਤੇ ਰੂਸੀ ਟੀਮਾਂ ਵਿਚਾਲੇ ਗੱਲਬਾਤ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜੋ:- Modi-Putin Talks: PM ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ 35 ਮਿੰਟ ਕੀਤੀ ਗੱਲਬਾਤ