ਹੈਦਰਾਬਾਦ ਡੈਸਕ:ਹਰ ਮਹੀਨੇ ਦੀ ਤਰ੍ਹਾਂ ਦਸੰਬਰ ਮਹੀਨੇ ਦੀ ਸ਼ੁਰੂਆਤ 'ਚ ਵੀ ਵੱਡੇ ਬਦਲਾਅ ਦੇਖਣ ਨੂੰ ਮਿਲਣ ਵਾਲੇ ਹਨ। ਇਹ ਤੁਹਾਡੀ ਵਿੱਤੀ ਸਿਹਤ 'ਤੇ ਅਸਰ ਪਾ ਸਕਦੇ ਹਨ। ਇਹ ਬਦਲਾਅ LPG ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਪੈਨਸ਼ਨ ਨਾਲ ਸਬੰਧਤ ਹਨ।
LPG ਸਿਲੰਡਰ ਦੀ ਕੀਮਤ : ਹਰ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ/ ਘਾਟਾ ਵੇਖਣ ਨੂੰ ਮਿਲਦਾ ਹੈ। ਅਜਿਹੀ ਸਥਿਤੀ ਵਿੱਚ, 1 ਦਸੰਬਰ, 2022 ਨੂੰ ਵੀ ਐਲਪੀਜੀ ਸਿਲੰਡਰ ਦੀ ਦਰ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਨਵੰਬਰ ਦੀ ਪਹਿਲੀ ਤਰੀਕ ਨੂੰ ਦੇਸ਼ ਭਰ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਸੀ। ਇਸ ਵਾਰ ਲੋਕਾਂ ਨੂੰ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਦੀ ਉਮੀਦ ਹੈ, ਜੋ ਲੰਬੇ ਸਮੇਂ ਤੋਂ ਬਰਕਰਾਰ ਹੈ।
ATM ਚੋਂ ਨਕਦੀ ਕਢਵਾਉਣ ਦੇ ਤਰੀਕੇ 'ਚ ਹੋ ਸਕਦੈ ਬਦਲਾਅ: 1 ਦਸੰਬਰ ਤੋਂ ATM ਤੋਂ ਪੈਸੇ ਕਢਵਾਉਣ ਦੇ ਤਰੀਕੇ 'ਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ। ਪੰਜਾਬ ਨੈਸ਼ਨਲ ਬੈਂਕ (PNB) ਮਹੀਨੇ ਦੇ ਸ਼ੁਰੂ ਵਿੱਚ ATM ਤੋਂ ਨਕਦੀ ਕਢਵਾਉਣ ਦੀ ਪ੍ਰਕਿਰਿਆ ਵਿੱਚ ਬਦਲਾਅ ਕਰ ਸਕਦਾ ਹੈ, ਤਾਂ ਜੋ ATM ਤੋਂ ਨਕਦੀ ਕਢਵਾਉਣ ਦੌਰਾਨ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ। ਖਬਰਾਂ ਮੁਤਾਬਕ ਬੈਂਕ ਦੇ ATM 'ਚ ਕਾਰਡ ਪਾਉਣ ਦੇ ਨਾਲ ਹੀ ਤੁਹਾਡੇ ਮੋਬਾਇਲ ਨੰਬਰ 'ਤੇ ਇੱਕ OTP ਆਵੇਗਾ, ATM ਸਕਰੀਨ 'ਤੇ ਦਿੱਤੇ ਗਏ ਕਾਲਮ 'ਚ ਦਾਖਲ ਹੋਣ ਤੋਂ ਬਾਅਦ ਹੀ ਕੈਸ਼ ਨਿਕਲੇਗਾ।