ਵਾਰਾਣਸੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਆਉਣਗੇ। ਇਸ ਦੌਰਾਨ ਉਹ ਰੁਦਰਾਕਸ਼ ਕਨਵੈਨਸ਼ਨ ਸੇਂਟਰ (Rudraksh Convention Center) ਦਾ ਉਦਘਾਟਨ ਵੀ ਕਰਨਗੇ। ਜਾਪਾਨ ਦੇ ਸਹਿਯੋਗ ਤੋਂ ਬਣਾਇਆ ਰੁਦਰਾਕਸ਼ ਕਨਵੈਨਸ਼ਨ ਸੇਂਟਰ ਭਾਰਤ ਜਾਪਾਨ ਦੇ ਰਿਸ਼ਤੇ ਦੀ ਨਵੀਂ ਕਹਾਣੀ ਲਿਖ ਰਿਹਾ ਹੈ। ਕਨਵੈਨਸ਼ਨ ਸੇਂਟਰ ਤੋਂ ਜਿੱਥੇ ਦੋਹਾਂ ਦੇਸ਼ਾਂ ਦੀ ਸੰਸਕ੍ਰਿਤ ਐਕਸਪਲੋਰ ਹੋ ਰਹੀ ਹੈ ਤਾਂ ਉੱਥੇ ਹੀ ਵਿਸ਼ਵ ਭਾਈਚਾਰੇ ਦੀ ਭਾਵਨਾ ਵੀ ਵਿਕਸਿਤ ਹੋ ਰਹੀ ਹੈ। ਕਾਸ਼ੀ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਇਹ ਕਨਵੈਨਸ਼ਨ ਸੇਂਟਰ ਦੋਹਾਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਮਜ਼ਬੂਤ ਕਰੇਗਾ। ਅਸਲ ਵਿੱਚ ਈਟੀਵੀ ਭਾਰਤ ਨੇ ਵਾਰਾਣਸੀ ਵਿੱਚ ਬਣੇ ਰੁਦਰਾਕਸ਼ ਕਨਵੈਨਸ਼ਨ ਸੈਂਟਰ ਤੋਂ ਭਾਰਤ-ਜਾਪਾਨ ਦੇ ਅੰਤਰਰਾਸ਼ਟਰੀ ਸਬੰਧਾਂ ਉੱਤੇ ਪੈਣ ਵਾਲੇ ਪ੍ਰਭਾਵ ਅਤੇ ਇਸ ਦੇ ਕੀ ਫਾਇਦੇ ਹੋਣਗੇ ਬਾਰੇ ਅੰਤਰਰਾਸ਼ਟਰੀ ਸਬੰਧਾਂ ਦਾ ਅਧਿਐਨ ਕਰਨ ਵਾਲੇ ਮਾਹਰਾਂ ਨਾਲ ਗੱਲਬਾਤ ਕੀਤੀ।
ਵਾਰਾਣਸੀ ਦੇ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਦੇ ਸਨਾਤਨ ਧਰਮ ਦਰਸ਼ਨ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਿਪ੍ਰਸਾਦ ਅਧਿਕਾਰੀ ਨੇ ਦੱਸਿਆ ਕਿ ਭਾਰਤ ਅਤੇ ਜਾਪਾਨ ਦਾ ਸਬੰਧ ਬੇਹੱਦ ਪੁਰਾਣਾ ਸਬੰਧ ਹੈ। 600 ਈ. ਪਹਿਲਾ ਬੁੱਧ ਪੰਥ ਦੇ ਸਮੇਂ ਭਾਰਤ ਅਤੇ ਜਾਪਾਨ ਦਾ ਸਬੰਧ ਹੈ। ਇਸ ਨਾਲ ਦਿਨ ਪ੍ਰਤੀਦਿਨ ਦੋਹਾਂ ਦੇਸ਼ਾਂ ਦੇ ਸਬੰਧ ’ਚ ਵਿਕਾਸ ਹੋਇਆ। ਉਨ੍ਹਾਂ ਨੇ ਦੱਸਿਆ ਕਿ ਆਜਾਦੀ ਦੇ ਸਮੇਂ ਵੀ ਜਾਪਾਨ ਨੇ ਭਾਰਤ ਦਾ ਸਹਿਯੋਗ ਕੀਤਾ ਸੀ। ਮੌਜੂਦਾ ਸਮੇਂ ਚ ਨਵੇਂ ਰੁਦਰਾਕਸ਼ ਕਨਵੈਨਸ਼ਨ ਸੇਂਟਰ ਤੋਂ ਇਨ੍ਹਾਂ ਦੋਹਾਂ ਦੇਸ਼ਾਂ ਦੀ ਦੋਸਤੀ ਨੂੰ ਲੈ ਕੇ ਇੱਕ ਨਵਾਂ ਆਗਾਜ ਕੀਤਾ ਗਿਆ ਹੈ। ਜੋ ਵਿਸ਼ਵ ਪੱਧਰ ’ਤੇ ਭਾਰਤ ਦੇ ਨਵੇਂ ਸਵਰੂਪ ਦੀ ਵੱਲ ਕਹਾਣੀ ਦੱਸੇਗਾ।
ਉਨ੍ਹਾਂ ਨੇ ਕਿਹਾ ਕਿ ਰੁਦਰਾਕਸ਼ ਕਨਵੈਨਸ਼ਨ ਸੇਂਟਰ ਨਾ ਸਿਰਫ ਕਾਸ਼ੀ ਅਤੇ ਭਾਰਤ ਦੇ ਲਈ ਇੱਕ ਮਜਬੂਤ ਥੰਮ ਦਾ ਕੰਮ ਕਰੇਗਾ। ਬਲਕਿ ਜਾਪਾਨ ਅਤੇ ਭਾਰਤ ਦੇ ਰਿਸ਼ਤੇ ਦੇ ਲਈ ਵੀ ਇੱਕ ਮਜਬੂਤ ਨੀਂਹ ਬਣਾਏਗਾ। ਉਸਦਾ ਭਵਿੱਖ ਚ ਭਾਰਤ ਨੂੰ ਜਿਆਦਾ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਭਾਰਤ ਦੇ ਉੱਤਰ ਪੂਰਬ ਚ ਜਾਪਾਨ ਦਾ ਜਿਆਦਾ ਯੋਗਦਾਨ ਹੈ। ਜਾਪਾਨ ਦੇ ਸਹਿਯੋਗ ਤੋਂ ਭਾਰਤ ਤਕਨੀਲੀ ਸੁਵਿਧਾਵਾਂ ਚ ਵਾਧੇ ਦੇ ਨਾਲ ਹੋਰ ਸਾਰੀਆਂ ਸੁਵੀਧਾਵਾਂ ਚ ਵਿਕਸਿਤ ਕਰੇਗਾ। ਜੋ ਭਾਰਤ ਦੇ ਲਈ ਲਾਭਕਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਨੌਜਵਾਨ ਪੀੜੀਆਂ ਦੇ ਲਈ ਇੱਕ ਮਜਬੂਤ ਭਾਰਤ ਦੇ ਨਿਰਮਾਣ ਦੇ ਨਾਲ ਅੰਤਰਰਾਸ਼ਟਰੀ ਪਟਲ ’ਤੇ ਭਾਰਤ ਦੀ ਕੂਟਨੀਤੀ ਨੂੰ ਇੱਕ ਨਵੀਂ ਦਿਸ਼ਾ ਅਤੇ ਦਸ਼ਾ ਦਵੇਗਾ।