ਚੰਡੀਗੜ੍ਹ : ਭਾਰਤ ਨੂੰ ਆਸਕਰ 2023 ਵਿੱਚ ਦੋ ਪੁਰਸਕਾਰ ਮਿਲੇ ਹਨ। 'ਨਾਟੂ ਨਾਟੂ' ਨੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਿਆ ਹੈ। ਕਿਰਵਾਨੀ, ਕਾਲਭੈਰਵ ਅਤੇ ਸਿਪਲੀਗੰਜ ਬਾਰੇ ਜਿਨ੍ਹਾਂ ਨੇ ਇਹ ਗੀਤ ਬਣਾਇਆ ਹੈ। ਇਸ ਗੀਤ ਨੂੰ ਕੰਪੋਜ਼ ਕਰਨ ਵਾਲੇ ਐਮ ਐਮ ਕਿਰਵਾਨੀ ਦਾ ਨਾਮ ਤੇਲਗੂ ਸਰੋਤਿਆਂ ਲਈ ਅਣਜਾਣ ਨਹੀਂ ਹੈ। ਉਨ੍ਹਾਂ ਪੂਰਾ ਨਾਮ ਕੋਡੂਰੀ ਮਾਰਕਾਤਮਣੀ ਕਿਰਵਾਨੀ ਹੈ। ਉਨ੍ਹਾਂ ਦੇ ਪਿਤਾ ਨੇ ਫਿਲਮ 'ਬਾਹੂਬਲੀ' ਦਾ ਗੀਤ 'ਮਮਤਲਾ ਤਤਲੀ' ਲਿਖਿਆ ਹੈ। ਗੀਤ ਸਬੰਧੀ ਕਿਰਵਾਨੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ 'ਸੁਰੀਲੇ ਗੀਤ ਹਿੱਟ ਹੁੰਦੇ ਹਨ ਅਤੇ ਧੁਨ 'ਚ ਸਫਲਤਾ ਹਾਸਲ ਕਰਨ ਦੀ ਤਾਕਤ ਹੁੰਦੀ ਹੈ।' ਬੀਟ ਗੀਤ ਡਾਂਸ ਅਤੇ ਬੀਟ ਕਾਰਨ ਹਿੱਟ ਹੋ ਜਾਂਦੇ ਹਨ ਅਤੇ ਧੁਨ ਵਾਲੇ ਗੀਤ ਸਿਰਫ ਮੇਲੋਡੀ ਕਾਰਨ ਹੀ ਹਿੱਟ ਹੋ ਜਾਂਦੇ ਹਨ।
ਨਟੂ-ਨਾਟੂ' ਦੇ ਆਸਕਰ ਜਿੱਤਣ ' ਤੇ ਟੀਮ ਨੇ ਮਨਾਈ ਖ਼ੁਸ਼ੀ : 'ਨਟੂ-ਨਾਟੂ' ਦੇ ਆਸਕਰ ਐਵਾਰਡ ਜਿੱਤਣ ਤੋਂ ਬਾਅਦ ਫ਼ਿਲਮ ਦੀ ਪੂਰੀ ਟੀਮ ਖ਼ੁਸ਼ ਵਿਚ ਹੈ। ਜੂਨੀਅਰ ਐਨਟੀਆਰ, ਰਾਮਚਰਨ ਅਤੇ ਰਾਜਾਮੌਲੀ ਨੇ 'ਨਾਟੂ-ਨਾਟੂ' ਲਈ ਪੁਰਸਕਾਰ ਦਾ ਐਲਾਨ ਹੁੰਦੇ ਹੀ ਇੱਕ ਦੂਜੇ ਨੂੰ ਗਲੇ ਲਗਾਇਆ। ਇਸ ਐਵਾਰਡ ਨੂੰ ਜਿੱਤਣ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਝਲਕ ਰਹੀ ਸੀ। ਦੱਸ ਦੇਈਏ ਕਿ ਇਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੂੰ ਆਸਕਰ ਲਈ ਸ਼ਾਰਟਲਿਸਟ ਕੀਤਾ ਗਿਆ ਹੈ। RRR ਗੀਤ 'ਨਾਟੂ-ਨਾਟੂ' ਪਿਛਲੇ ਸਾਲ ਅਮਰੀਕਾ ਵਿੱਚ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਇੱਕ ਗਲੋਬਲ ਸਨਸਨੀ ਬਣ ਗਿਆ ਸੀ।
ਇਹ ਵੀ ਪੜ੍ਹੋ :women empowerment: ਮਹਿਲਾ ਸ਼ਸ਼ਕਤੀਕਰਣ ਦੀ ਤਰਜਮਾਨੀ ਕਰੇਗੀ ਨਿਰਦੇਸ਼ਕ ਕੁਲਦੀਪ ਕੌਸ਼ਿਕ ਦੀ ਨਵੀਂ ਫ਼ਿਲਮ ‘ਕਬੱਡੀ’, ਜੂਨ ਮਹੀਨੇ 'ਚ ਹੋਵੇਗੀ ਰਿਲੀਜ਼
'ਨਾਟੂ-ਨਾਟੂ' ਗਾਣਾ ਐਮਐਮ ਕੀਰਵਾਨੀ ਨੇ ਕੀਤਾ ਕੰਪੋਜ਼ :'ਨਾਟੂ-ਨਾਟੂ' ਗੀਤ ਐਮਐਮ ਕੀਰਵਾਨੀ ਵੱਲੋਂ ਕੰਪੋਜ਼ ਕੀਤਾ ਗਿਆ ਹੈ ਅਤੇ ਚੰਦਰਬੋਸ ਨੇ ਇਸਨੂੰ ਲਿਖਿਆ ਹੈ। ਇਸ ਗੀਤ ਨੂੰ ਜੂਨੀਅਰ ਐਨਟੀਆਰ ਅਤੇ ਰਾਮਚਰਨ 'ਤੇ ਫਿਲਮਾਇਆ ਗਿਆ ਹੈ। ਗੀਤ ਨੂੰ ਹਿੰਦੀ ਵਿੱਚ "ਨਾਚੋ ਨਾਚੋ", ਤਾਮਿਲ ਵਿੱਚ "ਨੱਟੂ ਕੂਥੂ" ਅਤੇ ਕੰਨੜ ਵਿੱਚ "ਹੱਲੀ ਨਾਟੂ" ਵਜੋਂ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੇ 80ਵੇਂ ਗੋਲਡਨ ਗਲੋਬ ਅਵਾਰਡ ਵਿੱਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਵੀ ਅਵਾਰਡ ਜਿੱਤਿਆ ਸੀ। ਇਸ ਤੋਂ ਪਹਿਲਾਂ ‘ਨਾਟੂ-ਨਾਟੂ’ ਨੇ ਸਰਵੋਤਮ ਗੀਤ ਲਈ ਕ੍ਰਿਟਿਕਸ ਚੁਆਇਸ ਅਵਾਰਡ ਵੀ ਜਿੱਤਿਆ ਸੀ।
ਇਹ ਵੀ ਪੜ੍ਹੋ :Oscars Awards 2023: 'ਦ ਐਲੀਫੈਂਟ ਵਿਸਪਰਸ' ਨੇ ਬੈਸਟ ਡਾਕੂਮੈਂਟਰੀ ਲਘੂ ਫਿਲਮ ਦਾ ਜਿੱਤਿਆ ਅਵਾਰਡ
'ਆਰਆਰਆਰ' ਦੋ ਕ੍ਰਾਂਤੀਕਾਰੀਆਂ ਦੀ ਇੱਕ ਕਾਲਪਨਿਕ ਕਹਾਣੀ :ਫਿਲਮ ਆਰਆਰ ਦੀ ਗੱਲ ਕਰੀਏ ਤਾਂ ਇਹ ਇੱਕ ਇਤਿਹਾਸਕ ਕਲਪਨਾ ਵਾਲੀ ਫਿਲਮ ਹੈ, ਜਿਸ ਵਿੱਚ ਸੁਪਰਸਟਾਰ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾਵਾਂ ਵਿੱਚ ਹਨ। 'ਆਰਆਰਆਰ' ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜਨ ਵਾਲੇ ਦੋ ਕ੍ਰਾਂਤੀਕਾਰੀਆਂ ਦੀ ਕਾਲਪਨਿਕ ਕਹਾਣੀ ਦੱਸਦੀ ਹੈ। ਰਾਜਾਮੌਲੀ ਨੇ ਕਿਹਾ ਸੀ ਕਿ ਉਹ ਨਾਟੂ ਨਾਟੂ ਨੂੰ ''ਐਕਸ਼ਨ ਸੀਨ'' ਦੇ ਰੂਪ 'ਚ ਦੇਖਦੇ ਹਨ, ਜਿਸ ਵਿੱਚ ਦੋ ਅਜ਼ਾਦੀ ਘੁਲਾਟੀਆਂ ਨੇ ਇੱਕ ਅੰਗਰੇਜ਼ ਅਫਸਰ ਨੂੰ ਡਾਂਸ ਰਾਹੀਂ ਆਪਣੇ ਗੋਡਿਆਂ ਭਾਰ ਲਿਆਇਆ।