ਰਾਜਸਥਾਨ/ਭਿਵਾੜੀ:ਜ਼ਿਲ੍ਹੇ ਦੇ ਭਿਵਾੜੀ 'ਚ ਸੋਮਵਾਰ ਨੂੰ ਦਿਨ ਦਿਹਾੜੇ ਲੁਟੇਰਿਆਂ ਨੇ ਇਕ ਬੈਂਕ ਨੂੰ ਲੁੱਟ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ 6 ਅਣਪਛਾਤੇ ਲੁਟੇਰਿਆਂ ਨੇ ਅੰਜ਼ਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਅਣਪਛਾਤੇ ਬਦਮਾਸ਼ਾਂ ਨੇ ਐਕਸਿਸ ਬੈਂਕ ਨੂੰ ਲੁੱਟ ਲਿਆ, ਅਲਵਰ ਦੇ ਰੀਕੋ ਚੌਂਕ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ 'ਚ ਲੁੱਟ ਦੀ ਵਾਰਦਾਤ ਹੋਈ, ਬਦਮਾਸ਼ ਬੈਂਕ 'ਚੋਂ ਕਰੀਬ 70 ਲੱਖ ਰੁਪਏ ਲੈ ਕੇ ਫਰਾਰ ਹੋ ਗਏ।
ਭਿਵਾੜੀ ਦੇ ਐਸਪੀ ਸ਼ਾਂਤਨੂ ਕੁਮਾਰ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ 6 ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਰੀਕੋ ਚੌਕ ਸਥਿਤ ਐਕਸਿਸ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬੈਂਕ ਕਰਮਚਾਰੀ ਬੈਂਕ ਦੇ ਅੰਦਰ ਕੰਮ ਕਰ ਰਹੇ ਸਨ, ਜਦੋਂ ਅਚਾਨਕ ਹਥਿਆਰਾਂ ਨਾਲ ਲੈਸ 6 ਵਿਅਕਤੀ ਬੈਂਕ ਦੇ ਅੰਦਰ ਦਾਖਲ ਹੋਏ ਅਤੇ ਗੋਲੀਆਂ ਚਲਾ ਦਿੱਤੀਆਂ।
ਗੋਲੀਬਾਰੀ ਤੋਂ ਬਾਅਦ ਬੈਂਕ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਕਰੀਬ 70 ਲੱਖ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ, ਸ਼ੁਕਰ ਹੈ ਕਿ ਕਿਸੇ ਨੂੰ ਗੋਲੀ ਨਹੀਂ ਲੱਗੀ।