ਮੋਗਾ : ਮੋਗਾ ਦੇ ਲੋਹਾਰਾ ਪਿੰਡ ਨੇੜੇ 2 ਬੱਸਾਂ ਦੀ ਟੱਕਰ ਹੋਣ ਨਾਲ ਦਰਜਨਾਂ ਲੋਕ ਗੰਭੀਰ ਜ਼ਖਮੀ ਹੋ ਗਏ ਤੇ 5 ਲੋਕਾਂ ਦੀ ਮੌਤ ਹੋ ਗਈ। ਜਾਣਾਕਰੀ ਅਨੁਸਾਰ ਹਾਦਸਾਗ੍ਰਸਤ ਹੋਈਆਂ ਬੱਸਾਂ ਚੋਂ ਇੱਕ ਬੱਸ ਉਹ ਸੀ ਜਿਸ ਚ ਸਿੱਧੂ ਸਮਰਥਕ ਸਨ ਤੇ ਉਹ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਪਹੁੰਚ ਰਹੇ ਸਨ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ 'ਤੇ ਜਾ ਰਹੀ ਇੱਕ ਬੱਸ ਨਾਲ ਟਕਰਾ ਗਈ, ਚਸ਼ਮਦੀਦਾਂ ਦੇ ਅਨੁਸਾਰ ਰੈਲੀ ਨੂੰ ਜਾ ਰਹੀ ਬੱਸ ਓਵਰਟੇਕ ਕਰ ਰਹੀ ਸੀ। ਇਸ ਭਿਆਨਕ ਸੜਕ ਹਾਦਸੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ।