ਪੂਰਨੀਆ:ਬਿਹਾਰ ਦੇ ਪੂਰਨੀਆ ਦੇ ਰੌਤਾ ਥਾਣਾ ਖੇਤਰ (Rauta police station) ਵਿੱਚ ਇੱਕ ਵੱਡਾ ਸੜਕ ਹਾਦਸਾ ਹੋਇਆ ਹੈ। ਜਿੱਥੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਪਾਣੀ ਨਾਲ ਭਰੇ ਟੋਏ ਵਿੱਚ ਪਲਟ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ (Road Accident In Purnea) ਹੋ ਗਈ। ਕਾਰ ਵਿੱਚ ਦਸ ਵਿਅਕਤੀ ਸਵਾਰ ਸਨ। ਦੋ ਵਿਅਕਤੀਆਂ ਨੇ ਕਿਸੇ ਤਰ੍ਹਾਂ ਕਾਰ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਜਿਹਨਾਂ ਵਿੱਚ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਕੁੱਝ ਸਮੇਂ ਬਾਅਦ ਮੌਤ ਹੋ ਗਈ। ਸਾਰੇ ਲੋਕ ਕਿਸ਼ਨਗੰਜ ਦੇ ਨੂਨੀਆ ਪਿੰਡ ਦੇ ਰਹਿਣ ਵਾਲੇ ਸਨ। ਹਾਦਸੇ ਤੋਂ ਬਾਅਦ ਕਾਰ 'ਚ ਫਸੇ ਲੋਕਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਸਕਾਰਪੀਓ 'ਚ ਸਵਾਰ 9 ਲੋਕਾਂ ਦੀ ਮੌਤ: ਦੱਸਿਆ ਜਾਂਦਾ ਹੈ ਕਿ ਇਹ ਘਟਨਾ ਰੌਤਾ ਥਾਣਾ ਖੇਤਰ ਦੇ ਉਨਗੜ੍ਹ ਓਪੀ ਦੇ ਕਾਂਜੀਆ ਮਿਡਲ ਸਕੂਲ ਨੇੜੇ ਵਾਪਰੀ। ਸਕਾਰਪੀਓ 'ਚ ਸਵਾਰ ਸਾਰੇ ਲੋਕ ਕਿਸ਼ਨਗੰਜ ਜ਼ਿਲ੍ਹੇ ਦੇ ਪਿੰਡ ਨੂਨੀਆ ਪਿੰਡ ਅੰਗੜ੍ਹ ਦੇ ਰਾਲ ਖਾਪੜਾ ਤਾਰਾਬਾੜੀ ਨਾਲ ਵਿਆਹ ਦਾ ਰਿਸ਼ਤਾ ਤੈਅ ਕਰਕੇ ਆਪਣੇ ਪਿੰਡ ਜਾ ਰਹੇ ਸਨ। ਉਦੋਂ ਅਚਾਨਕ ਸਕਾਰਪੀਓ ਗੱਡੀ ਟੋਏ ਵਿੱਚ ਡਿੱਗ ਗਈ। ਜਿਸ 'ਚ ਸਵਾਰ 9 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।