ਪੰਜਾਬ

punjab

ETV Bharat / bharat

ਯੂਪੀ: ਸਕਾਰਪੀਓ 'ਤੇ ਰੇਤ ਨਾਲ ਭਰਿਆ ਟਰੱਕ ਪਲਟਿਆ, ਅੱਠ ਦੀ ਮੌਤ

ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਕੜਾਧਾਮ ਖੇਤਰ ਵਿੱਚ ਰੇਤ ਨਾਲ ਭਰਿਆਂ ਇੱਕ ਟਰੱਕ ਸਕਾਰਪੀਓ 'ਤੇ ਪਲਟ ਗਿਆ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਹੈ।

ਫ਼ੋਟੋ
ਫ਼ੋਟੋ

By

Published : Dec 2, 2020, 4:06 PM IST

ਕੌਸ਼ਾਂਬੀ: ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਰੇਤ ਨਾਲ ਭਰਿਆ ਇੱਕ ਟਰੱਕ ਵਿਆਹ ਦੇ ਸਮਾਰੋਹ ਤੋਂ ਪਰਤ ਰਹੇ ਸਕਾਰਪੀਓ 'ਤੇ ਪਲਟ ਗਿਆ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਕੜਾਧਾਮ ਥਾਣਾ ਖੇਤਰ ਦੇ ਦੇਵੀਗੰਜ ਕਸਬੇ ਵਿੱਚ ਮਹੇਸ਼ਵਰੀ ਗੈਸਟ ਹਾਉਸ ਦੇ ਨੇੜੇ ਵਾਪਰੀ ਹੈ।

ਜਾਣਕਾਰੀ ਅਨੁਸਾਰ ਕੜਾਧਾਮ ਥਾਣਾ ਖੇਤਰ ਦੇ ਦੇਵੀਗੰਜ ਕਸਬੇ ਵਿੱਚ ਮਹੇਸ਼ਵਰੀ ਗੈਸਟ ਹਾਉਸ ਵਿੱਚ ਸ਼ਹਿਜ਼ਾਦਪੁਰ ਪਿੰਡ ਤੋਂ ਇੱਕ ਬਰਾਤ ਆਈ ਸੀ। ਬਾਰਾਤੀ ਸਕਾਰਪੀਓ 'ਚ ਸਵਾਰ ਹੋ ਕੇ ਘਰ ਪਰਤ ਰਹੇ ਸੀ, ਇਸ ਦੌਰਾਨ ਰੇਤ ਨਾਲ ਭਰਿਆ ਟਰੱਕ ਪਲਟ ਗਿਆ। ਸਕਾਰਪੀਓ ਵਿੱਚ ਡਰਾਈਵਰ ਸਣੇ ਕੁੱਲ 9 ਵਿਅਕਤੀ ਸਵਾਰ ਦੱਸੇ ਜਾ ਰਹੇ ਹਨ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜਾਂ ਵਿੱਚ ਜੁੱਟ ਗਈ। ਮੌਕੇ 'ਤੇ ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਬਾਅਦ ਵਿੱਚ ਦੋ ਹੋਰਾਂ ਦੀ ਮੌਤ ਵੀ ਹੋ ਗਈ।

ਇਸ ਹਾਦਸੇ ਤੋਂ ਬਾਅਦ, ਪਰਿਵਾਰਕ ਮੈਂਬਰਾਂ ਵਿੱਚ ਹਫੜਾ-ਦਫੜੀ ਮੱਚ ਗਈ ਹੈ ਅਤੇ ਇਲਾਕੇ ਵਿੱਚ ਮਾਤਮ ਛਾਇਆ ਹੋਇਆ ਹੈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮੁੱਖ ਮੰਤਰੀ ਯੋਗੀ ਨੇ ਦੁੱਖ ਦਾ ਕੀਤਾ ਪ੍ਰਗਟਾਵਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਤੁਰੰਤ ਪ੍ਰਭਾਅ ਨਾਲ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਮਦਦ ਕਰਨ ਦੀ ਹਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਢੁਕਵੀਂ ਵਿੱਤੀ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ।

ਟਾਇਰ ਫਟਣ ਨਾਲ ਵਾਪਰਿਆ ਹਾਦਸਾ

ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਸਿੰਘ ਅਨੁਸਾਰ ਬਰਾਤੀਆਂ ਨਾਲ ਭਰੀ ਇੱਕ ਸਕਾਰਪੀਓ ਘਰ ਵਾਪਸ ਪਰਤ ਰਹੀ ਸੀ ਤਾਂ ਅਚਾਨਕ ਸਕਾਰਪੀਓ 'ਤੇ ਰੇਤ ਨਾਲ ਭਰੇ ਇੱਕ ਟਰੱਕ ਦਾ ਟਾਇਰ ਫਟ ਗਿਆ। ਇਸ ਹਾਦਸੇ ਵਿੱਚ ਡਰਾਈਵਰ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਮ੍ਰਿਤਕ ਪਰਿਵਾਰ ਦੇ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।

ਓਵਰਲੋਡਿੰਗ ਕਾਰਨ ਵਾਪਰਿਆ ਹਾਦਸਾ

ਦੇਵੀਗੰਜ ਵਿੱਚ 8 ਬਰਾਤੀਆਂ ਦੀ ਮੌਤ ਦਾ ਕਾਰਨ ਓਵਰਲੋਡਿੰਗ ਨੂੰ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਓਵਰਲੋਡ ਰੇਤ ਭਾਰ ਕੇ ਜਾ ਰਿਹਾ ਸੀ ਜਦੋਂ ਉਸ ਦਾ ਟਰੱਕ ਬੇਕਾਬੂ ਹੋ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਦਰਦਨਾਕ ਹਾਦਸੇ ਵਿੱਚ 8 ਲੋਕਾਂ ਦੀ ਮੌਤ

ਇਹ ਹਾਦਸਾ ਕੜਾ ਧਾਮ ਕੋਤਵਾਲੀ ਖੇਤਰ ਦੀ ਦੇਵੀਗੰਜ ਮਾਰਕੀਟ ਦਾ ਹੈ। ਜਾਣਕਾਰੀ ਅਨੁਸਾਰ ਮਾਲਕ ਦੇ ਪੁੱਤਰ ਪੰਕਜ, ਜੋ ਸ਼ਹਿਜ਼ਾਦਪੁਰ ਨਿਵਾਸੀ ਹੈ, ਦੀ ਬਰਾਤ ਦੇਵੀਗੰਜ ਬਾਜ਼ਾਰ ਵਿੱਚ ਸਥਿਤ ਇੱਕ ਗੈਸਟ ਹਾਉਸ ਵਿੱਚ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਬਰਾਤ ਖਾਣਾ ਖਾ ਕੇ ਘਰ ਪਰਤ ਰਹੀ ਸੀ। ਤਿੰਨ ਗੱਡੀਆਂ ਵਿੱਚ ਬਰਾਤੀਆਂ ਨੂੰ ਘਰ ਵਾਪਸ ਭੇਜਿਆ ਗਿਆ ਸੀ। ਪਰ ਸਕਾਰਪੀਓ ਗੱਡੀ ਦਾ ਡਰਾਈਵਰ ਰਾਹ ਭੁੱਲ ਗਿਆ। ਰਸਤਾ ਪੁੱਛਣ ਲਈ ਦੋ ਔਰਤਾਂ ਸਕਾਰਪੀਓ ਤੋਂ ਉਤਰੀਆਂ ਸਨ, ਜਦੋਂ ਰੇਤ ਨਾਲ ਨਕੋ-ਨੱਕ ਭਰੇ ਤੇਜ਼ ਰਫਤਾਰ ਟਰੱਕ ਦਾ ਟਾਇਰ ਫੱਟ ਗਿਆ ਤੇ ਟਰੱਕ ਬੇਕਾਬੂ ਹੋ ਕੇ ਸਕਾਰਪੀਓ 'ਤੇ ਪਲਟ ਗਿਆ।

ਜਾਣਕਾਰੀ ਮਿਲਣ ਉਪਰਾਂਤ ਪਹੁੰਚੀ ਕੜਾਧਾਮ ਪੁਲਿਸ ਨੇ ਕਰੇਨ ਦੀ ਮਦਦ ਨਾਲ ਟਰੱਕ ਨੂੰ ਹਟਾ ਦਿੱਤਾ, ਜਿਸ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ। ਮਰਨ ਵਾਲਿਆਂ ਵਿੱਚ ਪਰਿਵਾਰ ਦੀਆਂ ਛੇ ਔਰਤਾਂ, ਇੱਕ 12 ਸਾਲਾ ਬੱਚਾ ਅਤੇ ਇੱਕ ਡਰਾਈਵਰ ਸ਼ਾਮਲ ਹੈ। ਪੁਲਿਸ ਨੂੰ ਬਚਾਉਣ ਵਿੱਚ ਲਗਭਗ ਤਿੰਨ ਘੰਟੇ ਦਾ ਸਮਾਂ ਲੱਗਾ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਹਾਦਸੇ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਹਫੜਾ-ਦਫੜੀ ਮੱਚ ਗਈ ਹੈ, ਜਦੋਂਕਿ ਪੂਰੇ ਖੇਤਰ ਵਿੱਚ ਸੋਗ ਦਾ ਮਾਹੋਲ ਹੈ।

ABOUT THE AUTHOR

...view details