ਪੰਜਾਬ

punjab

ETV Bharat / bharat

ROAD ACCIDENT: ਬੱਸ ਅਤੇ ਟਰੱਕ ਦੀ ਆਪਸ ’ਚ ਭਿਆਨਕ ਟੱਕਰ, 3 ਦੀ ਮੌਤ, 25 ਜ਼ਖਮੀ

ਪਾਣੀਪਤ ਚ ਖਾਦੀ ਆਸ਼ਰਮ (panipat road accident) ਦੇ ਕੋਲ ਇੱਕ ਪ੍ਰਾਈਵੇਟ ਬੱਸ (private bus) ਅਤੇ ਟਰੱਕ (truck) ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈ।

ROAD ACCIDENT: ਬੱਸ ਅਤੇ ਟਰੱਕ ਦੀ ਆਪਸ ’ਚ ਭਿਆਨਕ ਟੱਕਰ, 3 ਦੀ ਮੌਤ, 25 ਜ਼ਖਮੀ
ROAD ACCIDENT: ਬੱਸ ਅਤੇ ਟਰੱਕ ਦੀ ਆਪਸ ’ਚ ਭਿਆਨਕ ਟੱਕਰ, 3 ਦੀ ਮੌਤ, 25 ਜ਼ਖਮੀ

By

Published : Jul 31, 2021, 11:47 AM IST

ਪਾਣੀਪਤ: ਪਾਣੀਪਤ ਦੀ ਖਾਦੀ ਆਸ਼ਰਮ (panipat road accident) ਦੇ ਕੋਲ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਸਵਾਰੀਆਂ ਨਾਲ ਭਰੀ ਪ੍ਰਾਈਵੇਟ ਬੱਸ (private bus) ਅਤੇ ਟਰੱਕ (truck) ਦੀ ਆਪਸ ਚ ਟੱਕਰ ਹੋ ਗਈ। ਇਸ ਹਾਦਸੇ ਚ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ, ਜਦਕਿ ਤਿੰਨ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਸਾਰੇ ਜ਼ਖਮੀਆਂ ਨੂੰ ਪਾਣੀਪਤ ਦੇ ਸਿਵਲ ਹਸਪਤਾਲ (panipat civil hospital) ਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। 10 ਸਵਾਰੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

ROAD ACCIDENT: ਬੱਸ ਅਤੇ ਟਰੱਕ ਦੀ ਆਪਸ ’ਚ ਭਿਆਨਕ ਟੱਕਰ, 3 ਦੀ ਮੌਤ, 25 ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਾਈਵੇਟ ਬੱਸ ਦਿੱਲੀ ਤੋਂ ਚੰਡੀਗੜ੍ਹ (delhi to chandigarh) ਵੱਲ ਨੂੰ ਜਾ ਰਹੀ ਸੀ। ਰਸਤੇ ’ਚ ਡਰਾਈਵਰ ਦੀ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ। ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ- ਚੰਡੀਗੜ੍ਹ ਨੈਸ਼ਨਲ ਹਾਈਵੇ (delhi-chandigarh national highway) ’ਤੇ ਪੂਰਾ ਦਿਨ ਕਾਫੀ ਟ੍ਰੈਫਿਕ ਰਹਿੰਦਾ ਹੈ।

ROAD ACCIDENT: ਬੱਸ ਅਤੇ ਟਰੱਕ ਦੀ ਆਪਸ ’ਚ ਭਿਆਨਕ ਟੱਕਰ, 3 ਦੀ ਮੌਤ, 25 ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਬੱਸ ਚ ਮਜਦੂਰ ਤੋਂ ਪੰਜਾਬ ਦੇ ਪਟਿਆਲਾ ਜਾ ਰਹੇ ਸੀ। ਉਸੇ ਸਮੇਂ ਪਾਣੀਪਤ ਦੇ ਖਾਦੀ ਆਸ਼ਰਮ ਦੇ ਕੋਲ ਭਿਆਨਕ ਹਾਦਸਾ ਵਾਪਰਿਆ। ਬੱਸ ਚਾਲਕ ਦੀ ਲਾਪਰਵਾਹੀ ਇਸ ਹਾਦਸੇ ਦਾ ਕਾਰਣ ਬਣੀ ਹੈ। ਸਵਾਰੀਆਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਸਵਾਰੀ ਨੂੰ ਉਤਾਰਣ ਦੇ ਲਈ ਬੱਸ ਨੂੰ ਰੋਕੀ ਸੀ ਅਤੇ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਦੂਜੇ ਪਾਸੇ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਅੱਗੇ ਚਲ ਰਹੇ ਆਟੋ ਨੇ ਅਚਾਨਕ ਬ੍ਰੇਕ ਲਗਾਈ ਅਤੇ ਬ੍ਰੇਕ ਦੇ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜੋ: ਹਿਮਾਚਲ ਤੋਂ ਦਿਲ ਦਹਿਲਾ ਦੇਣ ਵਾਲੀ VIDEO ਆਈ ਸਾਹਮਣੇ

ABOUT THE AUTHOR

...view details