ਦਰਭੰਗਾ :ਬਿਹਾਰ ਦੇ ਦਰਭੰਗਾ (Darbhanga) ਵਿੱਚ ਕੇਵਤੀ ਦੇ ਮਾਧੋਪੱਟੀ ਵਿੱਚ 2 ਦਿਨ ਪਹਿਲਾਂ ਟੁੱਟੇ ਜ਼ਮੀਂਦਰੀ ਬੰਨ੍ਹ (Zamindari Dam) ਕਾਰਨ ਆਏ ਹੜ੍ਹ ਦੇ ਮਾਮਲੇ ਵਿੱਚ, ਇੱਕ ਨਵਾਂ ਖੁਲਾਸਾ ਹੋਇਆ ਹੈ। ਜਲ ਸਰੋਤ ਵਿਭਾਗ (Department of Water Resources) ਨੇ ਦਾਅਵਾ ਕੀਤਾ ਹੈ ਕਿ ਇਹ ਬੰਨ੍ਹ ਨਹੀਂ ਟੁੱਟਿਆ, ਪਰ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਹੜ੍ਹਾਂ ਤੋਂ ਰਾਹਤ ਵਜੋਂ 6 ਹਜ਼ਾਰ ਦੀ ਰਾਸ਼ੀ ਪ੍ਰਾਪਤ ਕਰਨ ਲਈ ਇਸ ਬੰਨ੍ਹ ਨੂੰ ਕੱਟ ਦਿੱਤਾ ਸੀ।
ਬੰਨ੍ਹ ਕੱਟੇ ਜਾਣ ਕਾਰਨ ਹੜ੍ਹਾਂ ਦਾ ਪਾਣੀ ਪਿੰਡਾਂ ਵਿੱਚ ਫੈਲ ਗਿਆ। ਵਿਭਾਗ ਨੇ ਇਸ ਮਾਮਲੇ ਵਿੱਚ ਅਣਪਛਾਤੇ ਲੋਕਾਂ ਦੇ ਵਿਰੁੱਧ ਕਮਤੌਲ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ। ਇਹ ਜਾਣਕਾਰੀ ਦਿੰਦਿਆਂ ਬਿਹਾਰ ਸਰਕਾਰ ਦੇ ਜਲ ਸਰੋਤ ਮੰਤਰੀ ਸੰਜੇ ਝਾਅ (Minister Sanjay Jha) ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
“ਜਲ ਸਰੋਤ ਵਿਭਾਗ ਦੇ ਇੰਜੀਨੀਅਰਾਂ ਨੇ ਦਾਅਵਾ ਕੀਤਾ ਹੈ ਕਿ ਕੇਵਤੀ ਬਲਾਕ ਦੇ ਮਾਧੋਪੱਟੀ ਵਿੱਚ 2 ਦਿਨ ਪਹਿਲਾਂ ਜੋ ਡੈਮ ਟੁੱਟਿਆ ਸੀ, ਉਹ ਪਾਣੀ ਦੇ ਦਬਾਅ ਕਾਰਨ ਨਹੀਂ ਟੁੱਟਿਆ, ਬਲਕਿ ਕੁਝ ਸਮਾਜ ਵਿਰੋਧੀ ਅਨਸਰਾਂ ਦੁਆਰਾ ਜਾਣਬੁੱਝ ਕੇ ਤੋੜਿਆ ਗਿਆ ਸੀ। ਵਿਭਾਗ ਵੱਲੋਂ ਇਸ ਸਬੰਧ ਵਿੱਚ ਅਣਜਾਣ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ”- ਸੰਜੇ ਝਾਅ, ਜਲ ਸਰੋਤ ਮੰਤਰੀ, ਬਿਹਾਰ।