ਪੰਜਾਬ

punjab

ਸੂਰਜ ਗ੍ਰਹਿਣ: ਭਾਰਤ 'ਚ ਕਦੋਂ ਤੇ ਕਿਥੇ ਦਿਖੇਗਾ ਅਤੇ ਕਿਹੜੇ ਦੇਸ਼ਾਂ 'ਚ ਨਜ਼ਰ ਆਏਗੀ 'ਰਿੰਗ ਆਫ ਫਾਇਰ'

By

Published : Jun 10, 2021, 10:34 AM IST

10 ਜੂਨ ਯਾਨੀ ਕਿ ਅੱਜ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਸਿਰਫ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੇ ਕੁਝ ਹਿੱਸਿਆ ਵਿੱਚ ਹੀ ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਦਿਖਾਈ ਦੇਵੇਗਾ।

ਫ਼ੋਟੋ
ਫ਼ੋਟੋ

ਕੋਲਕਾਤਾ: 10 ਜੂਨ ਯਾਨੀ ਕਿ ਅੱਜ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਸਿਰਫ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੇ ਕੁਝ ਹਿੱਸਿਆ ਵਿੱਚ ਹੀ ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਦਿਖਾਈ ਦੇਵੇਗਾ।

ਇਹ ਐਨੂਲਰ ਸੂਰਜ ਗ੍ਰਹਿਣ ਹੋਵੇਗਾ ਅਤੇ ਇਹ ਖਗੋਲੀ ਘਟਨਾ ਉਦੋਂ ਹੁੰਦੀ ਹੈ ਜਦੋਂ ਸੂਰਜ ਚੰਦਰਮਾ ਅਤੇ ਧਰਤੀ ਇੱਕ ਸਿੱਧੀ ਰੇਖਾ ਵਿੱਚ ਆ ਜਾਂਦੇ ਹਨ। ਐਮ ਪੀ ਬਿਰਲਾ ਤਾਰਾਮੰਡਲ ਦੇ ਨਿਰਦੇਸ਼ਕ ਦੇਬੀ ਪ੍ਰਸਾਦ ਦੁਰਈ ਨੇ ਕਿਹਾ ਕਿ ਸੂਰਜ ਗ੍ਰਹਿਣ ਭਾਰਤ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੇ ਕੁੱਝ ਹਿੱਸਿਆ ਤੋਂ ਹੀ ਦਿਖਾਈ ਦੇਵੇਗਾ।

ਯੂਰਪ ਅਤੇ ਏਸ਼ੀਆ 'ਚ ਵੀ ਦਿਖਾਈ ਦੇਵੇਗਾ ਸੂਰਜ ਗ੍ਰਹਿਣ

ਅਰੁਣਾਚਲ ਪ੍ਰਦੇਸ਼ ਦੇ ਦਿਬੰਗ ਵਾਈਲਡ ਲਾਈਫ ਸੈੰਕਚੂਰੀ ਦੇ ਨੇੜੇ ਸ਼ਾਮ ਕਰੀਬ 5.52 ਵਜੇ ਇਸ ਖਗੋਲੀ ਘਟਨਾ ਨੂੰ ਦੇਖਿਆ ਜਾ ਸਕੇਗਾ। ਉੱਥੇ ਹੀ ਲਦਾਖ ਦੇ ਉੱਤਰੀ ਹਿੱਸਿਆ ਵਿੱਚ ਜਿੱਥੇ ਸ਼ਾਮ ਕਰੀਬ 6.15 ਵਜੇ ਸੂਰਜ ਡੁੱਬੇਗਾ, ਸ਼ਾਮ ਕਰੀਬ 6 ਵਜੇ ਸੂਰਜ ਗ੍ਰਹਿਣ ਦੇਖਿਆ ਜਾ ਸਕੇਗਾ। ਦੁਰਈ ਨੇ ਕਿਹਾ ਕਿ ਉੱਤਰੀ ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਵੱਡੇ ਖੇਤਰ ਵਿੱਚ ਸੂਰਜ ਗ੍ਰਹਿਣ ਦੇਖਿਆ ਜਾ ਸਕੇਗਾ।

ਰਿੰਗ ਆਫ ਫਾਇਰ

ਭਾਰਤੀ ਸਮੇਂ ਮੁਤਾਬਕ ਸਵੇਰੇ 11.42 ਵਜੇ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ ਅਤੇ ਦੁਪਹਿਰ 3.30 ਵਜੇ ਤੋਂ ਐਨੂਲਰ ਰੂਪ ਲੈਣਾ ਸ਼ੁਰੂ ਕਰੇਗਾ ਅਤੇ ਫਿਰ ਸ਼ਾਮ 4.52 ਵਜੇ ਤੱਕ ਆਕਾਸ਼ ਵਿੱਚ ਰਿੰਗ ਆਫ ਫਾਇਰ ਵਾਂਗ ਦਿਖਾਈ ਦੇਵੇਗਾ। ਦੁਰਈ ਨੇ ਕਿਹਾ ਕਿ ਸੂਰਜ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਸ਼ਾਮ ਕਰੀਬ 6.41 ਵਜੇ ਸਮਾਪਤ ਹੋਵੇਗਾ। ਵਿਸ਼ਵ ਵਿੱਚ ਕਈ ਸੰਗਠਨ ਸੂਰਜ ਗ੍ਰਹਿਣ ਦੀ ਘਟਨਾ ਦਾ ਸਿੱਧਾ ਪ੍ਰਸਾਰਣ ਦੀ ਵਿਵਸਥਾ ਕਰ ਰਹੇ ਹਨ।

ABOUT THE AUTHOR

...view details