ਨਵੀਂ ਦਿੱਲੀ: ਕਿਸਾਨ ਅੰਦੋਲਨ ਹਰ ਰੋਜ਼ ਨਵਾਂ ਮੋੜ ਲੈ ਰਿਹਾ ਹੈ। ਦਿੱਲੀ ਨਾਲ ਲੱਗਦੇ ਬਾਰਡਰਾਂ ਨੂੰ ਲੈ ਕੇ ਕਿਸਾਨਾਂ ਦੇ ਗੁੱਟਾਂ 'ਚ ਮਤਭੇਦ ਦੇ ਚੱਲਦੇ ਜਥੇ ਦੋ ਫਾੜ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਤਿੰਨ ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ।
ਦਰਾਰ ਦਾ ਕਾਰਨ

ਸਮੁੱਚੀ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ ਕਿ ਦਿੱਲੀ ਦੇ ਨਾਲ ਲੱਗਦਾ ਚਿੱਲਾ ਬਾਰਡਰ 14 ਦਸੰਬਰ ਨੂੰ ਬੰਦ ਰਹੇਗਾ। ਪਰ ਦੂਜੇ ਪਾਸੇ ਭਾਕਿਯੂ ਦੇ ਪ੍ਰਧਾਨ ਭਾਨੂ ਪ੍ਰਤਾਪ ਨੇ ਕੇਂਦਰੀ ਰੱਖਿਆ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਚਿੱਲਾ ਬਾਰਡਰ ਖੋਲ੍ਹਣ ਦਾ ਫੈਸਲਾ ਕੀਤਾ। ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ 'ਚ ਦਰਾਰ ਆ ਗਈ।
ਤਿੰਨ ਆਗੂਆਂ ਨੇ ਦਿੱਤਾ ਅਸਤੀਫਾ
ਭਾਕਿਯੂ ਦੇ ਪ੍ਰਧਾਨ ਦੇ ਫੈਸਲੇ ਤੋਂ ਨਾਰਾਜ਼ ਸ਼ੰਗਠਨ ਦੇ ਤਿੰਨ ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਦੇ ਇਸ ਫੈਸਲੇ ਨੂੰ ਕਿਸਾਨ ਭਾਈਚਾਰੇ ਦੇ ਖਿਲਾਫ਼ ਗੱਦਾਰੀ ਕਰਾਰ ਦਿੱਤਾ ਤੇ ਉਨ੍ਹਾਂ ਨੇ ਭਾਨੂ ਪ੍ਰਤਾਪ ਦੇ ਸਾਹਮਣੇ ਹੀ ਮੋਰਚਾ ਖੌਲ਼੍ਹ ਆਮਰਨ ਅਨਸ਼ਨ 'ਤੇ ਬੈਠ ਗਏ।