ਨਵੀਂ ਦਿੱਲੀ: ਮੁਦਰਾ ਨੀਤੀ ਦੀ ਸਮੀਖਿਆ ਦੇ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਵਿਆਜ ਦੀ ਦਰਾਂ ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਅਤੇ ਰੇਪੋ ਰੇਟ 4 ਫੀਸਦ ਤੇ ਬਰਕਾਰ ਰੱਖਿਆ ਜਾਵੇਗਾ। ਉੱਥੇ ਹੀ ਰਿਵਰਸ ਰੇਪੋ ਰੇਟ 3.5 ਫੀਸਦ ’ਤੇ ਬਰਕਰਾਰ ਹੈ।
ਰਿਜ਼ਰਵ ਬੈਂਕ ਗਵਰਨਰ ਨੇ ਕਿਹਾ ਸਾਡਾ ਅਨੁਮਾਨ ਹੈ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਤੋਂ ਉੱਤੋਂ ਨਿਕਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਰਬੀਆਈ 17 ਜੂਨ ਨੂੰ 40 ਹਜ਼ਾਰ ਕਰੋੜ ਰੁਪਏ ਦੀ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰੇਗਾ। ਦੂਜੀ ਤਿਮਾਹੀ ਚ 1.20 ਲੱਖ ਕਰੋੜ ਰੁਪਏ ਦੀ ਪ੍ਰਤੀਭੂਤੀ ਖਰੀਦੀ ਜਾਵੇਗੀ।
ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਰਿਜ਼ਰਵ ਬੈਂਕ ਨੇ ਚਾਲੂ ਵਿੱਤ ਸਾਲ ਚ ਆਰਥਿਕ ਵਾਧੇ ਦੇ ਅਨੁਮਾਨ ਨੂੰ 10.5 ਫੀਸਦ ਤੋਂ ਘਟਾ ਕੇ 9.5 ਫੀਸਦ ਕੀਤਾ ਹੈ।
ਗਵਰਨਰ ਦਾਸ ਨੇ ਅੱਗੇ ਕਿਹਾ ਕਿ ਆਰਬੀਆਈ 17 ਜੂਨ ਨੂੰ 40 ਹਜ਼ਾਰ ਕਰੋੜ ਰੁਪਏ ਦੀ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰੇਗਾ। ਦੂਜੀ ਤਿਮਾਹੀ ਚ 1.20 ਲੱਖ ਕਰੋੜ ਰੁਪਏ ਦੀ ਪ੍ਰਤੀਭੂਤੀ ਖਰੀਦੀ ਜਾਵੇਗੀ।
ਰਿਜ਼ਰਵ ਬੈਂਕ ਗਵਰਨਰ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਤੋਂ ਉੱਤੋਂ ਨਿਕਲ ਗਿਆ ਹੈ। ਉੱਥੇ ਹੀ ਆਰਬੀਆਈ ਦਾ ਅਨੁਮਾਨ ਹੈ ਕਿ ਖੁਦਰਾ ਮੁਦਰਾਸਫੀਤੀ 2021-22 ਚ 5.1 ਫੀਸਦ ਰਹੇਗੀ।
ਮੁਦਰਾਸਫੀਤੀ ਚ ਹਾਲ ਚ ਆਈ ਗਿਰਾਵਟ ਤੋਂ ਕੁਝ ਗੁਜਾਇੰਸ਼ ਬਣੀ ਹੈ। ਆਰਥਿਕ ਵਾਧੇ ਨੂੰ ਪਟੜੀ ’ਤੇ ਲਿਆਉਣ ਲਈ ਸਾਰੇ ਪਾਸੇ ਤੋਂ ਨੀਤੀਗਤ ਸਮਰਥਨ ਦੀ ਲੋੜ ਹੈ।