ਉੱਤਰਕਾਸ਼ੀ (ਉੱਤਰਾਖੰਡ) :ਉੱਤਰਕਾਸ਼ੀ ਦੀ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਦਿਵਾਲੀ ਤੋਂ ਸਿਲਕਿਆਰਾ ਸੁਰੰਗ 'ਚ ਫਸੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਲਈ ਬੁੱਧਵਾਰ ਰਾਤ ਭਰ ਬਚਾਅ ਮੁਹਿੰਮ ਚਲਾਈ ਗਈ। ਅਜਿਹਾ ਲੱਗ ਰਿਹਾ ਸੀ ਕਿ ਅੱਧੀ ਰਾਤ ਤੱਕ ਬਚਾਅ ਕਾਰਜ ਪੂਰਾ ਹੋ ਜਾਵੇਗਾ ਪਰ ਇਸ ਦੌਰਾਨ ਡਰਿਲਿੰਗ ਦੇ ਰਾਹ ਵਿੱਚ ਇੱਕ ਰੁਕਾਵਟ (Obstruction in the way of drilling) ਆ ਗਈ ਸੀ।
ਡ੍ਰਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ: ਰਾਤ ਦੇ ਸਮੇਂ ਜਦੋਂ ਬਚਾਅ ਕਾਰਜ 'ਚ ਲੱਗੀ ਟੀਮ ਪੂਰੇ ਜੋਸ਼ ਨਾਲ ਆਪਣਾ ਕੰਮ ਕਰ ਰਹੀ ਸੀ ਅਤੇ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚੀ ਤਾਂ ਅਮਰੀਕੀ ਹੈਵੀ ਔਗਰ ਡਰਿਲਿੰਗ ਮਸ਼ੀਨ (American Heavy Auger Drilling Machine) ਨਾਲ ਕੋਈ ਚੀਜ਼ ਟਕਰਾ ਗਈ। ਬਚਾਅ ਟੀਮ ਨੇ ਸਮਝਿਆ ਕਿ ਇਹ ਸਖ਼ਤ ਸਟੀਲ ਦੀ ਪਾਈਪ ਸੀ। ਇਸ ਤੋਂ ਬਾਅਦ ਉਸ ਸਟੀਲ ਪਾਈਪ ਨੂੰ ਕੱਟਣ ਦਾ ਕੰਮ ਸ਼ੁਰੂ ਹੋਇਆ। ਹੁਣ ਉਸ ਸਟੀਲ ਦੀ ਪਾਈਪ ਨੂੰ ਕੱਟ ਕੇ ਸੜਕ ਤੋਂ ਹਟਾ ਦਿੱਤਾ ਗਿਆ ਹੈ। ਬਚਾਅ ਕਾਰਜ ਲਈ ਡ੍ਰਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਟੀਮ ਕਿਸੇ ਵੀ ਸਮੇਂ ਆਪਣੇ ਨਿਸ਼ਾਨੇ 'ਤੇ ਪਹੁੰਚ ਸਕਦੀ ਹੈ।