ਪੰਜਾਬ

punjab

ਰਾਹੁਲ ਤੇ ਹੋਰਨਾਂ ਨੂੰ ਰੋਕਣਾ ਦਮਨਕਾਰੀ ਨੀਤੀ: ਬਾਂਸਲ

By

Published : Oct 6, 2021, 1:05 PM IST

ਲਖੀਮਪੁਰ ਖੇੜੀ (ਯੂਪੀ) (Lakhimpur Kheri) ਵਿਖੇ ਕਿਸਾਨਾਂ ‘ਤੇ ਭਾਜਪਾ ਆਗੂ (BJP Leaders) ਵੱਲੋਂ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਮਾਰਨ ਦੀ ਘਟਨਾ ਰੋਸ (Protest) ਦਿਨੋ ਦਿਨ ਵਧਦਾ ਜਾ ਰਿਹਾ ਹੈ। ਹਰੇਕ ਸਿਆਸੀ ਧਿਰ ਮ੍ਰਿਤਕ ਪਰਿਵਾਰਾਂ ਤੇ ਹੋਰ ਕਿਸਾਨਾਂ (Farmers) ਨਾਲ ਹਮਦਰਦੀ ਜਿਤਾਉਣਾ ਚਾਹੁੰਦੀ ਹੈ ਪਰ ਯੋਗੀ ਸਰਕਾਰ (Yogi Govenment) ਵੱਲੋਂ ਅੜਿੱਕੇ ਲਗਾਉਣ ਤੇ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦੀ ਚਾਰੇ ਪਾਸਿਓਂ ਨਿਖੇਧੀ ਹੋ ਰਹੀ ਹੈ।

ਰਾਹੁਲ ਤੇ ਹੋਰਨਾਂ ਨੂੰ ਰੋਕਣਾ ਦਮਨਕਾਰੀ ਨੀਤੀ-ਬਾਂਸਲ
ਰਾਹੁਲ ਤੇ ਹੋਰਨਾਂ ਨੂੰ ਰੋਕਣਾ ਦਮਨਕਾਰੀ ਨੀਤੀ-ਬਾਂਸਲ

ਚੰਡੀਗੜ੍ਹ: ਲਖੀਮਪੁਰ ਖੇੜੀ ਘਟਨਾ ਦੇ ਪੀੜਤਾਂ ਨਾਲ ਹਮਦਰਦੀ ਜਿਤਾਉਣ ਜਾਣ ਤੋਂ ਰਾਹੁਲ ਗਾਂਧੀ (Rahul Gandhi) ਨੂੰ ਰੋਕਣ ਦੀ ਨਿਖੇਧੀ ਕਰਦਿਆਂ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ (Pawan Bansal) ਨੇ ਕਿਹਾ ਹੈ ਕਿ ਹੁਣ ਰਾਹੁਲ ਗਾਂਧੀ ਨੂੰ ਮੰਜੂਰੀ ਨਹੀਂ ਦਿੱਤੀ ਜਾ ਰਹੀ ਹੈ, ਇਹ ਸਿੱਧੇ ਤੌਰ ‘ਤੇ ਮਨੁੱਖੀ ਹੱਕਾਂ ਦਾ ਦਮਨ ਕਰਨ ਵਾਲੀ ਨੀਤੀ (Repression) ਹੈ ਤੇ ਦਿਮਾਗ ਦਾ ਇਸਤੇਮਾਲ ਕੀਤੇ ਬਗੈਰ ਕੀਤੀ ਗਈ ਕਾਰਵਾਈ ਹੈ। ਬਾਂਸਲ ਨੇ ਕਿਹਾ ਕਿ ਇਹ ਮੋਦੀ ਤੇ ਯੋਗੀ ਸਰਕਾਰਾਂ ਵੱਲੋਂ ਚੰਗੀ ਰਾਜਨੀਤੀ ਨੂੰ ਦਬਾਉਣ ਦੀ ਇੱਕ ਵਖਰੀ ਮਿਸਾਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵਿਰੁੱਧ ਵੀ ਬਗੈਰ ਸੋਚੇ ਸਮਝਿਆਂ ਕਾਰਵਾਈ ਕੀਤੀ ਗਈ।

ਪ੍ਰਿਅੰਕਾ ਕਿਹੜਾ ਹਥਿਆਰ ਲੈ ਕੇ ਜਾ ਰਹੀ ਸੀ, ਜਿਹੜੀ ਕਾਰਵਾਈ ਕੀਤੀ

ਬਾਂਸਲ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ (Priyanka Gandhi) ਵਿਰੁੱਧ ਸੀਆਰਪੀਸੀ ਦੀ ਧਾਰਾ 151ਤਹਿਤ ਕਾਰਵਾਈ ਕੀਤੀ ਗਈ ਤੇ ਇਹ ਇੱਕ ਅਹਿਤਿਆਤੀ ਕਾਰਵਾਈ ਹੈ। ਬਾਂਸਲ ਨੇ ਟਵੀਟ ਰਾਹੀਂ ਯੋਗੀ ਸਰਕਾਰ ਨੂੰ ਪੁੱਛਿਆ ਹੈ ਕਿ ਪ੍ਰਿਅੰਕਾ ਗਾਂਧੀ ਬਾਰੇ ਅਜਿਹੀ ਕਿਹੜੀ ਸੂਚਨਾ ਸੀ ਕਿ ਉਹ ਆਪਣੇ ਨਾਲ ਲਖੀਮਪੁਰ ਨੂੰ ਕਿਹੜੇ ਹਥਿਆਰ ਜਾਂ ਹੋਰ ਅਸਲਾ ਲੈ ਕੇ ਆ ਰਹੇ ਸੀ, ਜਿਹੜਾ ਕਿ ਇਹ ਕਾਰਵਾਈ ਕਰਨੀ ਪੈ ਗਈ। ਬਾਂਸਲ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਸੀ, ਇਹ ਸਿਰਫ ਮੋਦੀ ਤੇ ਯੋਗੀ ਵੱਲੋਂ ਰਾਜਨੀਤੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਕੀਤੀ ਗਈ ਕਾਰਵਾਈ ਸੀ।

ਸਰਕਾਰ ਦੇ ਆਪਣਿਆਂ ਨੇ ਗੱਡੀ ਹੇਠਾਂ ਕੁਚਲੇ ਕਿਸਾਨ

ਇਸ ਤੋਂ ਪਹਿਲਾਂ ਵੀ ਬਾਂਸਲ ਨੇ ਲਖੀਮਪੁਰ ਖੇੜੀ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਸਰਕਾਰ ਦੇ ਆਪਣਿਆਂ ਨੇ ਹੀ ਗੱਡੀ ਹੇਠਾਂ ਚਾਰ ਕਿਸਾਨਾਂ ਨੂੰ ਕੁਚਲ ਦਿੱਤਾ। ਕੋਈ ਕਾਰਵਾਈ ਨਹੀਂ ਹੋਈ। ਜੇਕਰ ਪ੍ਰਿਅੰਕਾ ਗਾਂਧੀ ਨੇ ਮ੍ਰਿਤਕਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਜਾਣਾ ਚਾਹਿਆ ਤਾਂ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ ਤੇ ਦੋ ਦਿਨਾਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਸੀ ਕਿ ਇਹ ਹੈ ‘ਨਵੇਂ ਭਾਰਤ‘ ਦਾ ਲੋਕਤੰਤਰ ਤੇ ਵਿਧੀ ਨਿਯਮ। ਹੁਣ ਬਾਂਸਲ ਨੇ ਰਾਹੁਲ ਗਾਂਧੀ ਨੂੰ ਉਥੇ ਜਾਣ ਦੀ ਇਜਾਜ਼ਤ ਨਾ ਦੇਣ ਦੀ ਸਖ਼ਤ ਨਿਖੇਧੀ ਕੀਤੀ ਹੈ।

ਸੰਘੀ ਢਾਂਚੇ ਦਾ ਕਤਲ ਕੀਤਾ

ਉਨ੍ਹਾਂ ਕਿਹਾ ਕਿ ਸੰਘੀ ਢਾਂਚੇ ਦਾ ਕਤਲ ਕੀਤਾ ਗਿਆ ਹੈ। ਇਥੋਂ ਤੱਕ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਲਖਨਊ ਏਅਰਪੋਰਟ ਤੋਂ ਨਿਕਲਣ ਦੀ ਇਜਾਜ਼ਤ ਇਸ ਸ਼ੱਕ ਕਾਰਨ ਨਹੀਂ ਦਿੱਤੀ ਗਈ ਕਿ ਕਿਤੇ ਉਹ ਲਖੀਮਪੁਰ ਨਾ ਚਲੇ ਜਾਣ। ਉਨ੍ਹਾਂ ਕਿਹਾ ਕਿ ਯੂਪੀ ਪੁਲਿਸ ਨੇ ਝੂਠ ਬੋਲ ਕੇ ਇਜਾਜਤ ਨਹੀਂ ਦਿੱਥੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਿਅੰਕਾ ਗਾਂਧੀ ਨੂੰ ਮਿਲਣ ਜਾ ਰਹੇ ਸੀ।

ਸੁਪਰੀਮ ਕੋਰਟ ਲਵੇ ਨੋਟਿਸ

ਬਾਂਸਲ ਤੋਂ ਇਲਾਵਾ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ (Kapil Sibal) ਨੇ ਟਵੀਟ ਰਾਹੀਂ ਕਿਹਾ ਹੈ ਕਿ ਇੱਕ ਸਮਾਂ ਸੀ ਕਿ ਜਦੋਂ ਯੂਟਿਊਬ ਤੇ ਸੋਸ਼ਲ ਮੀਡੀਆ ਨਹੀਂ ਸੀ ਤੇ ਸੁਪਰੀਮ ਕੋਰਟ ਅਖਬਾਰਾਂ ਦੀਆਂ ਖਬਰਾਂ ਦੇ ਅਧਾਰ ‘ਤੇ ਆਪੇ ਨੋਟਿਸ ਲੈ ਲੈਂਦੀ ਸੀ। ਸੁਪਰੀਮ ਕੋਰਟ ਬੇਜੁਬਾਨਾਂ ਦੀ ਆਵਾਜ਼ ਸੁਣਦੀ ਸੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦੇਸ਼ ਦੇ ਨਾਗਰਿਕਾਂ ਨੂੰ ਗੱਡੀਆਂ ਹੇਠਾਂ ਕੁਚਲਿਆ ਜਾ ਰਿਹਾ ਹੈ ਤਾਂ ਸੁਪਰੀਮ ਕੋਰਟ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਾਰਵਾਈ ਕਰੇ।

ਕਪਿਲ ਸਿੱਬਲ ਨੇ ਵੀ ਕੀਤੀ ਨਿਖੇਧੀ

ਸਿੱਬਲ ਨੇ ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ‘ਤੇ ਵੀ ਸੁਆਲ ਚੁੱਕੇ ਸੀ। ਉਨ੍ਹਾਂ ਕਿਹਾ ਸੀ ਕਿ ਇੱਕ ਸੂਬਾ, ਜਿਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਅਜਿਹੇ ਹੀ ਉਥੋਂ ਦੇ ਨਿਯਮ ਹਨ ਤੇ ਜਿੱਥੇ ਇਹੋ ਉਮੀਦ ਕੀਤੀ ਜਾ ਸਕਦੀ ਹੈ ਕਿ ਲੋਕਾਂ ਦੀ ਨਿਜੀ ਸੁਤੰਤਰਤਾ ਦਾ ਘਾਣ ਕਰਨ ਦੀ ਗਰੰਟੀ ਵੀ ਹੈ। ਅਜਿਹੇ ਸੂਬੇ ਵਿੱਚ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਬਜਾਇ, ਉਨ੍ਹਾਂ ਨੂੰ ਫੜਿਆ ਜਾਂਦਾ ਹੈ, ਜਿਹੜੇ ਨਿਆ ਮੰਗ ਰਹੇ ਹੋਣ।

ਇਹ ਵੀ ਪੜ੍ਹੋ:ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ 'ਚ ਮਜ਼ਦੂਰ ਮੁਕਤੀ ਮੋਰਚਾ ਨੇ ਸਾੜੀ ਕੇਂਦਰ ਸਰਕਾਰ ਦੀ ਅਰਥੀ

ABOUT THE AUTHOR

...view details