ਨਵੀਂ ਦਿੱਲੀ:ਕੋਰੋਨਾ ਨੇ ਪੂਰੀ ਦੁਨੀਆ ਨੂੰ ਇੱਕ ਵਾਰ ਰੋਕ ਦਿੱਤਾ ਸੀ, ਇਸੇ ਦੇ ਚੱਲਦੇ ਬੇਸ਼ੱਕ ਹੁਣ ਮੁਖ ਗੱਡੀ ਲੀਹ ’ਤੇ ਆ ਰਹੀ ਹੈ, ਪਰ ਕੁਝ ਫੈਸਲੇ ਅਜੇ ਵੀ ਬਾਕੀ ਹਨ। ਇਹਨਾਂ ਵਿੱਚ ਇੱਕ ਮੁੱਖ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ (kartarpur corridor) ਜੋ ਕਿ ਕੋਰੋਨਾ ਸਮੇਂ ਤੋਂ ਹੀ ਬੰਦ ਹੈ। ਹੁਣ ਕਰਤਾਰਪੁਰ ਸਾਹਿਬ ਲਾਂਘਾ (kartarpur corridor) ਖੋਲ੍ਹਣ ਦੀ ਮੰਗ ਤੇਜ ਹੋ ਰਹੀ ਹੈ। ਬੀਤੇ ਦਿਨ ਪੰਜਾਬ ਭਾਜਪਾ (Punjab BJP) ਦੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ (kartarpur corridor) ਖੋਲ੍ਹਣ ਦੀ ਮੰਗ ਕੀਤੀ ਹੈ।
ਇਹ ਵੀ ਪੜੋ:ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ:ਬੀਬੀ ਜਗੀਰ ਕੌਰ
ਉਥੇ ਹੀ ਹੁਣ ਪੰਜਾਬ ਭਾਜਪਾ (Punjab BJP) ਲੀਡਪਸ਼ਿਪ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ। ਇਸ ਵੀ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਪੰਜਾਬ ਭਾਜਪਾ (Punjab BJP) ਲੀਡਰਸ਼ਿਪ ਨੇ ਰਾਸ਼ਟਰਪਤੀ ਅੱਗੇ ਵੀ ਲਾਂਘਾ ਖੋਲ੍ਹਣ (kartarpur corridor) ਦੀ ਮੰਗ ਕੀਤੀ ਹੈ। ਇਸ ਸਬੰਧੀ ਅਜੇ ਪੁਸ਼ਟੀ ਨਹੀਂ ਹੈ ਕਿ ਕਿਹੜੇ-ਕਿਹੜੇ ਮੁੱਦਿਆ ਨੂੰ ਲੈ ਕੇ ਪੰਜਾਬ ਭਾਜਪਾ (Punjab BJP) ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ।
ਪ੍ਰਧਾਨ ਮੰਤਰੀ ਨਾਲ ਹੋਈ ਸੀ ਮੁਲਾਕਾਤ
ਦੱਸ ਦਈਏ ਕਿ ਬੀਤੇ ਦਿਨ ਪੰਜਾਬ ਭਾਜਪਾ (Punjab BJP) ਲੀਡਰਸ਼ਿਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨਾਲ ਮੁਲਾਕਾਤ ਨਾਲ ਮੁਲਾਕਾਤ ਹੋਈ ਸੀ। ਮੁਲਾਕਾਤ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ (Punjab BJP President) ਅਸ਼ਵਨੀ ਸ਼ਰਮਾ (Ashwani Sharma) ਨਾਲ ਗੱਲਬਾਤ ਕੀਤਾ ਤਾਂ ਉਹਨਾਂ ਕਿਹਾ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਜਲਦੀ ਤੋਂ ਜਲਦੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜ਼ਾਜਤ ਦੇਣ।