ਚੰਡੀਗੜ੍ਹ:ਕੇਂਦਰ ਦੀ ਮੋਦੀ ਸਰਕਾਰ ਗੈਰ ਸੰਗਠਿਤ ਮਜ਼ਦੂਰਾਂ ਲਈ ਈ-ਸ਼ਰਮ ਪੋਰਟਲ ਲਾਂਚ ਕੀਤਾ ਗਿਆ ਅਤੇ ਪੋਰਟਲ ਉਤੇ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਲੇਬਰ ਤੇ ਰੁਜ਼ਗਾਰ ਮੰਤਰਾਲੇ (Ministry of Labour and Employment) ਦੇਸ਼ ਭਰ ਦੇ ਲਗਪਗ 43.7 ਕਰੋੜ ਗੈਰ ਸੰਗਠਿਤ ਮਜ਼ਦੂਰਾਂ ਲਈ ਈ-ਸ਼ਰਮ ਪੋਰਟਲ ਦੁਆਰਾ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹੁੰਚ ਸਕੇਗਾ।ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਲਿੰਕ https://eshram.gov.in/ ਉਤੇ ਕਲਿੰਕ ਕਰਨਾ ਹੋਵੇਗਾ।ਇਸ ਤੋਂ ਬਾਅਦ ਈ-ਸ਼ਰਮ ਪੋਰਟਲ ਖੁੱਲ ਜਾਵੇਗਾ।
ਤੁਹਾਨੂੰ ਰਜਿਸਟ੍ਰੇਸ਼ਨ ਕਰਨ ਲਈ ਸੈਲਫ ਰਜਿਸਟ੍ਰੇਸ਼ਨ ਬਲਾਕ' ਦਾ ਵਿਕਲਪ ਮਿਲੇਗਾ ਅਤੇ ਉਸ ਵਿਚ ਆਪਣਾ ਆਧਾਰ ਨੰਬਰ ਭਰਨਾ ਹੋਵੇਗਾ। ਇਸ ਤੋਂ ਬਾਅਦ ਕੈਪਚਾ ਕੋਡ ਅਤੇ ਮੋਬਾਈਲ ਨੰਬਰ ਪੁੱਛਿਆ ਜਾਵੇਗਾ। ਇਸ ਨੂੰ ਭਰੋ।ਹੁਣ ਤੁਹਾਡੇ ਦੁਆਰਾ ਦਾਖਲ ਕੀਤੇ ਗਏ ਫੋਨ ਨੰਬਰ 'ਤੇ ਇੱਕ ਓਟੀਪੀ ਆਵੇਗਾ, ਜਿਸਦੀ ਤੁਸੀਂ ਤਸਦੀਕ ਕਰੋਗੇ। ਇਸ ਤੋਂ ਬਾਅਦ ਇੱਕ ਨਵਾਂ ਪੰਨਾ ਖੁੱਲ੍ਹੇਗਾ। ਜਿਵੇਂ ਹੀ ਤੁਸੀਂ ਇਸ ਪ੍ਰਕਿਰਿਆ ਨੂੰ ਪੂਰਾ ਕਰਦੇ ਹੋ ਤਾਂ ਰਜਿਸਟਰ ਬਟਨ 'ਤੇ ਜਾਉ ਅਤੇ ਇਸ 'ਤੇ ਕਲਿਕ ਕਰੋ ਅਤੇ ਪ੍ਰਕਿਰਿਆ ਪੂਰੀ ਹੋ ਜਾਵੇਗੀ।