ਨਵੀਂ ਦਿੱਲੀ: 26 ਜਨਵਰੀ ’ਚ ਲਾਲ ਕਿਲ੍ਹੇ ਹਿੰਸਾ (red fort violence) ਮਾਮਲੇ ’ਚ ਵੱਡਾ ਖੁਲਾਸਾ ਕਰਦੇ ਹੋਏ ਦਿੱਲੀ ਪੁਲਿਸ (Delhi police) ਨੇ ਚਾਰਜਸ਼ੀਟ (charge sheet) ਦਾਖਲ ਕੀਤੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਗਣਰਾਜ ਦਿਹਾੜੇ (Republic Day) ਮੌਕੇ ਲਾਲ ਕਿਲ੍ਹੇ (Red Fort) ਦੇ ਅੰਦਰ ਅਤੇ ਬਾਹਰ ਹੋਈ ਹਿੰਸਾ(violence) ਦੀ ਸਾਜਿਸ਼ ਬੀਤੀ ਨਵੰਬਰ ਮਹੀਨੇ ’ਚ ਹੀ ਬਣਾ ਲਈ ਗਈ ਸੀ ਇਸ ਪੂਰੀ ਖ਼ਬਰ ਨੂੰ ਪੜਨ ਲਈ ਕਲਿੱਕ ਕਰੋ। ਆਖਿਰਕਾਰ ਉਸ ਦੀ ਹੋਇਆ ਸੀ ਇੱਕ ਵਾਰ ਉਸ ’ਤੇ ਵੀ ਝਾਤ ਮਾਰ ਲੈਂਦੇ ਹਾਂ।
ਕੀ ਹੈ ਲਾਲ ਕਿਲ੍ਹਾ ਹਿੰਸਾ (red fort violence) ਮਾਮਲਾ
ਭਾਜਪਾ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਾਗੂ ਕੀਤੇ ਗਏ ਹਨ ਜਿਹਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਅੜੀ ਹੋਈ ਹੈ ਤੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਹਨ। ਜਦੋਂ ਪੰਜਾਬ ’ਚ ਧਰਨਾ ਦੇ ਰਹੇ ਕਿਸਾਨਾਂ ਦੀ ਸਾਰ ਨਹੀਂ ਲਈ ਗਈ ਤਾਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਘੇਰਨ ਦੀ ਰਣਨੀਤੀ ਘੜੀ ਜਿਸ ਤੋਂ ਬਾਅਦ ਕਿਸਾਨਾਂ ਨੇ ਇਸ ਲਈ 26 ਨਵੰਬਰ ਦਾ ਦਿਨ ਮਿੱਥਿਆ ਤੇ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜੋ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਬੋਲੇ- ਅੱਤਵਾਦ ਨੂੰ ਕਤਾਈ ਬਰਦਾਸ਼ ਨਹੀਂ ਕਰੇਗਾ ਭਾਰਤ
ਬੈਰੀਕੇਡਿੰਗ(Barricading) ਕਰ ਰੋਕਣ ਦੀ ਕੀਤੀਆਂ ਕੋਸ਼ਿਸ਼ਾਂ
ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਦੇ ਬਾਰਡਰਾਂ ‘ਤੇ ਬੈਰੀਕੇਡਿੰਗ (Barricading) ਕੀਤੀ, ਪਰ ਇਸ ਦੌਰਾਨ ਰੋਹ ’ਚ ਕਿਸਾਨਾਂ ਨੇ ਇਹਨਾਂ ਬੈਰੀਕੇਡਾਂ (Barricading)ਨੂੰ ਤੋੜ ਦਿੱਲੀ ’ਤੇ ਆਪਣੀ ਮੰਜ਼ਲ ਵੱਲ ਵਧਣਾ ਸ਼ੁਰੂ ਕਰ ਦਿੱਤਾ ਜਿਹਨਾਂ ਨੂੰ ਪੁਲਿਸ ਰੋਕ ਨਾ ਸਕੀ। ਜਿਸ ਤੋਂ ਮਗਰੋਂ ਕਿਸਾਨਾਂ ਨੇ ਦਿੱਲੀ ਬਾਰਡਰਾਂ (Delhi Border) ’ਤੇ ਡੇਰੇ ਲਾ ਗਏ। ਜਿਸ ਤੋਂ ਮਗਰੋਂ ਖੇਤੀ ਕਾਨੂੰਨਾਂ (Agricultural law) ਨੂੰ ਰੱਦ ਕਰਵਾਉਣ ਲ਼ਈ ਜੋ ਅੰਦੋਲਣ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਗਿਆ।
ਟਰੈਕਟਰ ਪਰੇਡ (Tractor parade) ਵਾਲੇ ਦਿਨ ਹੋਈ ਹਿੰਸਾ
ਖੇਤੀ ਕਾਨੂੰਨ (Agricultural law) ਰੱਦ ਕਰਨ ਦੀ ਮੰਗ ਨੂੰ ਲੈਕੇ 2 ਮਹੀਨੇ ਤੋਂ ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ, ਗਾਜੀਪੁਰ ਬਾਰਡਰ ਉੱਤੇ ਧਰਨੇ ਦੇ ਰਹੇ ਕਿਸਾਨਾਂ 26 ਜਵਨਰੀ ਗਣਰਾਜ ਦਿਹਾੜੇ (Republic Day) ਵਾਲੇ ਦਿਨ ਟਰੈਕਟਰ ਪਰੇਡ (Tractor parade) ਕਰਨ ਦਾ ਦਿਨ ਮਿਥਿਆ। ਇਸ ਟਰੈਕਟਰ ਪਰੇਡ (Tractor parade) ਵਿੱਚ ਹਿੱਸਾ ਲੈਣ ਲਈ ਹਰ ਸੂਬੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚੇ। ਆਖਿਰ ਟਰੈਕਟਰ ਪਰੇਡ (Tractor parade) ਦੇ ਰੂਪ ਵਿੱਚ ਮੰਗਲਵਾਰ ਨੂੰ ਕਿਸਾਨ ਦਿੱਲੀ ਦਾਖ਼ਲ ਹੋਏ।