ਪੰਜਾਬ

punjab

ETV Bharat / bharat

RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੂਜਾ ਕਾਰਜਕਾਲ, ਸਰਕਾਰ ਨੇ ਦਿੱਤੀ ਮਨਜ਼ੂਰੀ - Prime Minister Narendra Modi

ਰਿਜ਼ਰਵ ਬੈਂਕ ਦੇ ਗਵਰਨਰ (RBI Governor) ਸ਼ਕਤੀਕਾਂਤ ਦਾਸ (Shaktikanta Das) ਅਗਲੇ ਤਿੰਨ ਸਾਲਾਂ ਤੱਕ ਅਹੁਦੇ 'ਤੇ ਰਹਿ ਸਕਦੇ ਹਨ। ਸਰਕਾਰ ਨੇ ਸ਼ਕਤੀਕਾਂਤ ਦਾਸ (Shaktikanta Das) ਦੇ ਦੂਜੇ ਕਾਰਜਕਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੂਜਾ ਕਾਰਜਕਾਲ
RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੂਜਾ ਕਾਰਜਕਾਲ

By

Published : Oct 29, 2021, 9:42 AM IST

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੂੰ ਦੂਜਾ ਕਾਰਜਕਾਲ ਮਿਲ ਗਿਆ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ 10.12.22021 ਤੋਂ ਬਾਅਦ ਦੀ ਮਿਆਦ ਲਈ ਦਾਸ (Shaktikanta Das) ਦੀ ਮੁੜ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜੋ:ਫੇਸਬੁੱਕ ਨੇ ਬਦਲਿਆ ਕੰਪਨੀ ਦਾ ਨਾਂ, ਰੱਖਿਆ ਇਹ ਨਵਾਂ ਨਾਂ

ਸ਼ਕਤੀਕਾਂਤ ਦਾਸ (Shaktikanta Das) ਨੂੰ ਤਿੰਨ ਸਾਲ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਆਰਬੀਆਈ (RBI) ਗਵਰਨਰ ਵਜੋਂ ਮਨਜ਼ੂਰੀ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਅਗਵਾਈ ਵਾਲੀ ਨਿਯੁਕਤੀ ਕਮੇਟੀ ਨੇ ਸ਼ਕਤੀਕਾਂਤ ਦਾਸ (Shaktikanta Das) ਨੂੰ ਤਿੰਨ ਸਾਲਾਂ ਦੀ ਮਿਆਦ ਲਈ ਆਰਬੀਆਈ (RBI) ਗਵਰਨਰ ਵਜੋਂ ਮੁੜ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। RBI ਗਵਰਨਰ ਸ਼ਕਤੀਕਾਂਤ ਦਾਸ (Shaktikanta Das) 10 ਦਸੰਬਰ, 2021 ਤੋਂ ਬਾਅਦ ਅਗਲੇ ਤਿੰਨ ਸਾਲਾਂ ਲਈ RBI ਦੇ ਅਹੁਦੇ 'ਤੇ ਬਣੇ ਰਹਿਣਗੇ।

ਜ਼ਿਕਰਯੋਗ ਹੈ ਕਿ ਸ਼ਕਤੀਕਾਂਤ ਦਾਸ (Shaktikanta Das) ਨੂੰ ਦਸੰਬਰ 2018 'ਚ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜੋ:PETROL & DIESEL PRICE: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ, ਜਾਣੋ ਆਪਣੇ ਸ਼ਹਿਰ ਦਾ ਰੇਟ

ਕੈਬਨਿਟ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਦੁਆਰਾ ਲਏ ਗਏ ਫੈਸਲੇ ਅਨੁਸਾਰ ਸ਼ਕਤੀਕਾਂਤ ਦਾਸ (Shaktikanta Das) ਤਾਮਿਲਨਾਡੂ ਕੇਡਰ ਦੇ ਇੱਕ ਆਈਏਐਸ ਅਧਿਕਾਰੀ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ।

ਉਹ 2020 ਵਿੱਚ ਆਰਥਿਕ ਮਾਮਲਿਆਂ ਦੇ ਸਕੱਤਰ ਵਜੋਂ ਸੇਵਾਮੁਕਤ ਹੋਏ ਅਤੇ ਬਾਅਦ ਵਿੱਚ 15ਵੇਂ ਵਿੱਤ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ।

ਇਹ ਵੀ ਪੜੋ:ਵਰਲਡ ਸਟ੍ਰੋਕ ਡੇਅ 2021 : ਦੁਨੀਆ ਭਰ 'ਚ ਮੌਤਾਂ ਦਾ ਪ੍ਰਮੁੱਖ ਕਾਰਨ ਹੈ ਸਟ੍ਰੋਕ

ABOUT THE AUTHOR

...view details