ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਪਿਛਲੇ ਇੱਕ ਸਾਲ ਤੋਂ ਕੁਝ ਵੀ ਠੀਕ ਨਹੀਂ ਚੱਲ ਰਿਹਾ। ਪਿਛਲੇ ਕੁਝ ਮਹੀਨਿਆਂ ਤੋਂ ਚਲੇ ਆ ਰਹੇ ਘਟਨਾਕ੍ਰਮ ਜੱਗ ਜਾਹਰ ਹੀ ਹਨ, ਸਗੋਂ ਅੰਦਰ ਖਾਤੇ ਵੀ ਆਗੂ ਇੱਕ ਦੂਜੇ ਬਾਰੇ ਕੀ ਭਾਵਨਾ ਰੱਖਦੇ ਹਨ, ਇਹ ਵੀ ਹੌਲੀ-ਹੌਲੀ ਸਾਹਮਣੇ ਆਉਂਦਾ ਜਾ ਰਿਹਾ ਹੈ (Intension started reveal) ।
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ (Captain Aamrinder Singh) ਦੀ ਕੁਰਸੀ ਤੋਂ ਹਟਾਉਣ ਵਾਲੇ ਮੁੱਖ ਆਗੂ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਭਾਵੇਂ ਅਸਤੀਫਾ ਵਾਪਸ ਲੈਣ ਦੀ ਗੱਲ ਕਹੀ ਪਰ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੇ ਪੱਧਰ ‘ਤੇ ਆਪਣੀ ਪਾਰਟੀ ਦੀ ਸੂਬਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਹਾਲਾਂਕਿ ਪਾਰਟੀ ਪ੍ਰਧਾਨ ਇਹ ਕਹਿੰਦੇ ਆਏ ਹਨ ਕਿ ਉਹ ਸੱਤਾ ਦੇ ਲਾਲਚੀ ਨਹੀਂ ਹਨ (Navjot Sidhu had been saying that he has no lust of power) ਪਰ ਅੱਜ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜਾਰੀ ‘ਤੇ ਸਿੱਧੇ ਤੌਰ ‘ਤੇ ਹਮਲਾ ਬੋਲਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਰਕਾਰ ਨਹੀਂ ਚਲਾਈ ਜਾਂਦੀ ਤਾਂ ਇਸ ਨੂੰ ਪਾਰਟੀ ਦੇ ਹਵਾਲੇ ਕਰ ਦਿਉ (Can't run govt. then hand it over to party)।
ਇਸ ਤੋਂ ਪਹਿਲਾਂ ਜਦੋਂ ਸੀਐਮ ਚੰਨੀ ਨੇ ਬਿਜਲੀ ਦਰਾਂ ‘ਚ ਕਟੌਤੀ (Reduction in Electricity rates) ਤੇ ਮੁਲਾਜਮਾਂ ਲਈ ਡੀਏ (DA for employees) ਦਾ ਐਲਾਨ ਕੀਤਾ ਸੀ ਤਾਂ ਸਿੱਧੂ ਨੇ ਟਵੀਟ ਕਰਕੇ ਕਿਹਾ ਸੀ ਕਿ ਪੈਸਾ ਕਿੱਥੋਂ ਆਏਗਾ, ਫੋਕੇ ਵਾਅਦੇ ਨਹੀਂ ਕਰਨੇ ਚਾਹੀਦੇ। ਇਸ ਤੋਂ ਅਗਲੇ ਹੀ ਦਿਨ ਸਿੱਧੂ ਆਪਣੇ ਨਾਲ ਸੀਐਮ ਚੰਨੀ ਤੇ ਕੁਝ ਹੋਰ ਆਗੂਆਂ ਨੂੰ ਨਾਲ ਲੈ ਕੇ ਕੇਦਾਰਨਾਥ ਚਲੇ ਗਏ ਸੀ ਤੇ ਇਨ੍ਹਾਂ ਆਗੂਆਂ ਵੱਲੋਂ ਇੱਕ ਦੂਜੇ ਦੇ ਹੱਥਾਂ ‘ਚ ਹੱਥ ਪਾ ਕੇ ਖੜ੍ਹਿਆਂ ਦੀ ਤਸਵੀਰ ਵੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਚੰਨੀ ਤੇ ਸਿੱਧੂ ਇਕੱਠੇ ਹੋਏ ਤੇ ਸਿੱਧੂ ਨੇ ਕਿਹਾ ਸੀ, ‘ਆਲ ਇਜ਼ ਵੈਲ’।