ਹੈਦਰਾਬਾਦ: ਯੂਕਰੇਨ ਤੇ ਰੂਸ ਦੀ ਚੱਲ ਰਹੀ ਜੰਗ ਦੇ ਦੌਰਾਨ ਖਾਲਸਾ ਏਡ ਇੱਕ ਵਾਰ ਫਿਰ ਚਰਚਾ 'ਚ ਹੈ। ਖਾਲਸਾ ਏਡ ਦੇ ਸੇਵਾਦਾਰਾਂ ਵੱਲੋਂ ਟਰੇਨ ਵਿੱਚ ਕੀਤੀ ਜਾ ਰਹੀ ਲੰਗਰ ਦੀ ਸੇਵਾ ਵਾਲੀ ਵੀਡੀਓ ਰਵੀ ਸਿੰਘ ਵੱਲੋਂ ਟਵੀਟਰ 'ਤੇ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਵੱਲੋਂ ਦੱਸਿਆ ਹੈ ਕਿ ਯੂਕਰੇਨ ਵਿੱਚ ਕਿਵੇਂ ਖਾਲਸਾ ਏਡ ਲੰਗਰ ਦੀ ਸੇਵਾ ਕਰ ਰਹੀ ਹੈ।
ਯੂਕਰੇਨ 'ਚ ਖਾਲਸਾ ਏਡ ਨੇ ਟਰੇਨ 'ਚ ਲਗਾਇਆ ਲੰਗਰ
ਪੰਜਾਬ ਦੇ ਕਾਫ਼ੀ ਨੌਜਵਾਨ ਯੂਕਰੇਨ ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਲ਼ਈ ਗਏ ਹੋਏ ਹਨ। ਦੋਵਾਂ ਦੇਸ਼ਾਂ ਦੀ ਆਪਸੀ ਜੰਗ ਦੌਰਾਨ ਹੋ ਰਹੀ ਗੋਲਾਬਾਰੀ ਦੇ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਸਹਿਮੇ ਹੋਏ ਹਨ। ਪਰ ਉਧਰ ਦੂਜੇ ਪਾਸੇ ਖਾਲਸਾ ਏਡ ਵੱਲੋਂ ਇੱਕ ਰੇਲ ਵਿੱਚ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਰੇਲ ਗੱਡੀ ਵਿੱਚ ਗੁਰੂ ਕਾ ਲੰਗਰ..... ਇਹ ਲੋਕ ਇਸ ਰੇਲਗੱਡੀ 'ਤੇ ਚੜ੍ਹਨ ਲਈ ਖੁਸ਼ਕਿਸਮਤ ਸਨ ਜੋ ਯੂਕਰੇਨ ਦੇ ਪੂਰਬ ਤੋਂ ਪੱਛਮ ਵੱਲ (ਪੋਲੈਂਡ ਦੀ ਸਰਹੱਦ ਵੱਲ) ਜਾ ਰਹੀ ਹੈ। ਹਰਦੀਪ ਸਿੰਘ ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਲੰਗਰ ਅਤੇ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਰੂਸ ਅਤੇ ਯੂਕਰੇਨ ਦੀ ਚੱਲ ਰਹੀ ਜੰਗ ਦਾ ਅਸਰ ਪੰਜਾਬ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਕਿਉਂਕਿ ਪੰਜਾਬ ਦੇ ਕਾਫ਼ੀ ਨੌਜਵਾਨ ਯੂਕਰੇਨ ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਲ਼ਈ ਗਏ ਹੋਏ ਹਨ। ਦੋਵਾਂ ਦੇਸ਼ਾਂ ਦੀ ਆਪਸੀ ਜੰਗ ਦੌਰਾਨ ਹੋ ਰਹੀ ਗੋਲਾਬਾਰੀ ਦੇ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਸਹਿਮੇ ਹੋਏ ਹਨ। ਪਰ ਉਧਰ ਦੂਜੇ ਪਾਸੇ ਖਾਲਸਾ ਏਡ ਵੱਲੋਂ ਇੱਕ ਰੇਲ ਵਿੱਚ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਦਿੱਤਾ ਜਾ ਰਿਹਾ ਹੈ ਜੋ ਕਿ ਸਲਾਘਾਯੋਗ ਹੈ। ਇਹ ਵੀਡੀਓ ਸ਼ੋਸਲ ਮੀਡਿਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।