ਨਵੀਂ ਦਿੱਲੀ: ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ 'ਤੇ ਵੱਡਾ ਐਕਸ਼ਨ ਲੈਂਦਿਆਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਪੰਜ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੱਸਦਈਏ ਕਿ ਦਿੱਲੀ ਦੀ ਵਿਸ਼ੇਸ਼ ਸੈੱਲ ਨੇ ਦਿਸ਼ਾ ਰਵੀ ਨੂੰ ਬੰਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਸੀ।
ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜੀ ਗਈ ਦਿਸ਼ਾ ਰਵੀ
ਟੂਲਕਿਟ ਕੇਸ: ਕਲਾਈਮੇਟ ਐਕਟੀਵਿਸਟ ਦਿਸ਼ਾ ਰਵੀ ਪੰਜ ਦਿਨਾਂ ਪੁਲਿਸ ਹਿਰਾਸਤ ਵਿੱਚ ਭੇਜੀ ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ, ਜਿਸ ਤੋਂ ਬਾਅਦ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਅਦਾਲਤ ਨੇ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ। ਦਿੱਲੀ ਪੁਲਿਸ ਵੱਲੋਂ ਵਾਤਾਵਰਨ ਕਾਰਕੁਨ ਦਿਸ਼ਾ ਰਵੀ ’ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਦਿਸ਼ਾ ਰਵੀ ਨੇ ਕਿਸਾਨ ਅੰਦੋਲਨ ਨਾਲ ਜੁੜੇ ਇੱਕ ਦਸਤਾਵੇਜ਼ ਨੂੰ ਟਵੀਟ ਰਾਹੀਂ ਸਾਂਝਾ ਕੀਤਾ ਸੀ। ਦਿਸ਼ਾ 'ਤੇ ਇਲਜ਼ਾਮ ਹੈ ਕਿ ਉਸ ਦਸਤਾਵੇਜ਼ ਨੂੰ ਟੂਲਕਿਟ ਨਾਮ ਦੇ ਸੰਪਾਦਿਤ ਕੀਤਾ ਸੀ ਅਤੇ ਇਸ ਵਿੱਚ ਕੁਝ ਚੀਜ਼ਾਂ ਜੋੜ ਕੇ ਇਸ ਨੂੰ ਅੱਗੇ ਭੇਜ ਦਿੱਤਾ ਗਿਆ ਸੀ।
ਗ੍ਰੇਟਾ ਥੰਬਰਗ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ ਤੇ ਇਹ ਟੂਲਕਿੱਟ ਉਦੋਂ ਚਰਚਾ ਵਿੱਚ ਆਈ ਜਦੋਂ ਇਸਨੂੰ ਅੰਤਰਰਾਸ਼ਟਰੀ ਵਾਤਾਵਰਣ ਕਾਰਕੁਨ ਗ੍ਰੇਟਾ ਥੰਬਰਗ ਨੇ ਆਪਣੇ ਟਵਿੱਟਰ ਅਕਾਂਊਟ 'ਤੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਦਿਆਂ ਸ਼ੇਅਰ ਕੀਤਾ ਸੀ। ਉਸ ਤੋਂ ਬਾਅਦ ਪੁਲਿਸ ਨੇ 4 ਫਰਵਰੀ ਨੂੰ ਐਫ.ਆਈ.ਆਰ. ਦਰਜ ਕੀਤੀ ਸੀ।ਪੁਲਿਸ ਨੇ ਦਿਸ਼ਾ ਰਵੀ ’ਤੇ ਆਈਪੀਸੀ ਦੀ ਧਾਰਾ 124 ਏ (ਦੇਸ਼ ਧ੍ਰੋਹ), 153 ਏ (ਧਾਰਮਿਕ ਆਧਾਰਾਂ 'ਤੇ ਵੱਖ-ਵੱਖ ਸਮੂਹਾਂ ਵਿੱਚ ਦੁਸ਼ਮਣੀ ਪੈਦਾ ਕਰਨਾ), 153 ਤੇ 120 ਬੀ ਤਹਿਤ ਕੇਸ ਦਰਜ ਕੀਤੇ ਸਨ।