ਮੱਧ ਪ੍ਰਦੇਸ਼:ਜ਼ਿਲ੍ਹਾ ਉਜੈਨ ਦੇ ਨਾਗਦਾ ਨੇੜੇ ਲੱਗਦੇ ਸਮੀਪਸੱਥ ਦੇ ਪਿੰਡ ਗ੍ਰਾਮ ਭੜਲਾ ਵਿੱਚ ਮੰਗਲਵਾਰ ਨੂੰ ਖੇਤ ਵਿੱਚ ਮਜ਼ਦੂਰੀ ਕਰ ਰਹੀ ਨਾਬਾਲਗ ਨਾਲਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। 16 ਸਾਲਾਂ ਨਾਬਾਲਗ ਆਪਣੇ ਭਰਾ ਨਾਲ ਖੇਤਾਂ ਵਿੱਚ ਕੰਮ ਕਰਨ ਗਈ ਸੀ। ਇਸ ਵਿਚਾਲੇ ਉਸਦੇ ਭਰਾ ਨੂੰ ਥੋੜੀ ਦੇਰ ਲਈ ਖੇਤ ਤੋਂ ਦੂਰ ਜਾਣਾ ਪਿਆ। ਇਸ ਵਿਚਾਲੇ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਮੁਲਜ਼ਮ ਜੋ ਕਿ ਗੁਆਂਢੀ ਖੇਤ ਦਾ ਮਾਲਕ ਹੈ, ਉਸ ਨੇ ਨਾਬਾਲਗ ਨਾਲ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਕੋਲ ਦੇ ਪਿੰਡ 'ਚ ਮਜ਼ਦੂਰੀ ਕਰਨ ਗਈ ਸੀ ਨਾਬਾਲਗ
ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ, ਪਿੰਡ ਭੜਲਾ ਦੀ ਵਾਸੀ 16 ਸਾਲਾਂ ਨਾਬਾਲਗ ਅਤੇ ਉਸ ਦਾ ਭਰਾ ਮੰਗਲਵਾਰ ਦੁਪਹਿਰ ਨੂੰ 2 ਵਜੇ ਪਿੰਡ ਤੋਂ ਕੁਝ ਦੂਰੀ ਉੱਤੇ ਸਥਿਤ ਪੰਚਾਲ ਪਰਿਵਾਰ ਦੇ ਖੇਤ ਵਿੱਚ ਮਜ਼ਦੂਰੀ ਕਰਨ ਗਏ ਸੀ।