ਪੰਜਾਬ

punjab

ETV Bharat / bharat

ਬਜ਼ੁਰਗ ਵਿਅਕਤੀ ਨੇ 5 ਸਾਲਾਂ ਦੀ ਬੱਚੀ ਨਾਲ ਕੀਤਾ ਜਬਰਨ-ਜਨਾਹ - ਜਬਰਨ-ਜਨਾਹ

ਡੀਬੀਜੀ ਰੋਡ (DBG Road) ਖੇਤਰ ਵਿੱਚ ਇੱਕ ਜਨਤਕ ਪਖਾਨੇ (Public toilets) ਵਿੱਚ ਇੱਕ ਮਾਸੂਮ ਨਾਲ ਬਲਾਤਕਾਰ (Rape) ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਬਰਦਸਤੀ ਇੱਕ ਬਜ਼ੁਰਗ ਵਿਅਕਤੀ ਲੜਕੀ ਨੂੰ ਆਪਣੇ ਨਾਲ ਟਾਇਲਟ (Public toilets) ਲੈ ਗਿਆ ਅਤੇ ਉੱਥੇ ਉਸ ਨਾਲ ਬਲਾਤਕਾਰ (Rape) ਕੀਤਾ।

ਬਜ਼ੁਰਗ ਵਿਅਕਤੀ ਨੇ 5 ਸਾਲਾਂ ਦੀ ਬੱਚੀ ਨਾਲ ਕੀਤਾ ਜਬਰਨ-ਜਨਾਹ
ਬਜ਼ੁਰਗ ਵਿਅਕਤੀ ਨੇ 5 ਸਾਲਾਂ ਦੀ ਬੱਚੀ ਨਾਲ ਕੀਤਾ ਜਬਰਨ-ਜਨਾਹ

By

Published : Oct 19, 2021, 10:24 AM IST

ਨਵੀਂ ਦਿੱਲੀ: ਡੀਬੀਜੀ ਰੋਡ (DBG Road) ਖੇਤਰ ਵਿੱਚ ਇੱਕ ਜਨਤਕ ਪਖਾਨੇ (Public toilets) ਵਿੱਚ ਇੱਕ ਮਾਸੂਮ ਨਾਲ ਬਲਾਤਕਾਰ (Rape) ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਬਰਦਸਤੀ ਇੱਕ ਬਜ਼ੁਰਗ ਵਿਅਕਤੀ ਲੜਕੀ ਨੂੰ ਆਪਣੇ ਨਾਲ ਟਾਇਲਟ (Public toilets) ਲੈ ਗਿਆ ਅਤੇ ਉੱਥੇ ਉਸ ਨਾਲ ਬਲਾਤਕਾਰ (Rape) ਕੀਤਾ। ਘਟਨਾ ਬਾਰੇ ਪਤਾ ਲੱਗਣ 'ਤੇ ਲੋਕਾਂ ਨੇ ਪਹਿਲਾਂ ਦੋਸ਼ੀ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪੁਲਿਸ (POLICE) ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਇਸ ਸਬੰਧ ਵਿੱਚ ਐੱਫ.ਆਈ.ਆਰ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ 5 ਸਾਲਾ ਬੱਚੀ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਉਹ ਅਚਾਨਕ ਗਾਇਬ ਹੋ ਗਈ। ਬੱਚੀ ਦੀ ਮਾਂ ਉਸ ਨੂੰ ਲੱਭਦੀ ਹੋਈ ਕੁਝ ਦੂਰੀ 'ਤੇ ਪਹੁੰਚੀ ਜਿੱਥੇ ਪਬਲਿਕ ਟਾਇਲਟ ਦੇ ਬਾਹਰ ਲੋਕਾਂ ਦੀ ਭੀੜ ਸੀ। ਉੱਥੇ ਉਸ ਦੀ ਧੀ ਰੋ ਰਹੀ ਸੀ ਜਦੋਂ ਲੋਕ ਇੱਕ ਬਜ਼ੁਰਗ ਵਿਅਕਤੀ ਨੂੰ ਕੁੱਟ ਰਹੇ ਸਨ। ਲੋਕਾਂ ਨੇ ਉਸ ਨੂੰ ਦੱਸਿਆ ਕਿ ਇਸ ਬਜ਼ੁਰਗ ਵਿਅਕਤੀ ਨੇ ਟਾਇਲਟ ਵਿੱਚ ਬੱਚੀ ਨਾਲ ਬਲਾਤਕਾਰ (Rape) ਕਰ ਰਿਹਾ ਸੀ। ਲੜਕੀ ਦੀ ਚੀਕ ਸੁਣ ਕੇ ਉਸ ਨੇ ਇਸ ਬਜ਼ੁਰਗ ਨੂੰ ਪਖਾਨੇ ਤੋਂ ਫੜ ਲਿਆ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ।
ਲੜਕੀ ਨੇ ਪੁਲਿਸ (POLICE) ਨੂੰ ਦੱਸਿਆ ਕਿ ਉਹ ਆਪਣੇ ਘਰ ਦੇ ਕੋਲ ਖੇਡ ਰਹੀ ਸੀ। ਉਥੋਂ ਅੰਕਲ ਉਸ ਨੂੰ ਜ਼ਬਰਦਸਤੀ ਖਿੱਚ ਕੇ ਟਾਇਲਟ (Public toilets) ਲੈ ਗਏ। ਉਹ ਉਸ ਨਾਲ ਗੰਦੀਆਂ ਹਰਕਤਾਂ ਕਰਨ ਲੱਗ ਪਿਆ। ਜਦੋਂ ਉਸ ਨੇ ਰੋਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਨੇ ਬੱਚੀ ਨੂੰ ਚੁੱਪ ਕਰਵਾਉਣ ਦੇ ਲਈ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਬੱਚੀ ਦੇ ਡਾਕਟਰੀ ਇਲਾਜ ਦੇ ਬਾਅਦ ਪੋਕਸੋ ਐਕਟ ਦੇ ਤਹਿਤ ਇਸ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਬੱਚੀ ਦੀ ਆਵਾਜ਼ ਸੁਣ ਕੇ ਬਾਥਰੂਮ (Public toilets) ਦੇ ਬਾਹਰ ਖੜ੍ਹੇ ਕੁਝ ਲੋਕਾਂ ਨੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਮੁਲਜ਼ਮ ਬੱਚੀ ਨਾਲ ਜ਼ਬਰਨ ਗੰਦੀ ਹਰਕਤ ਕਰ ਰਿਹਾ ਸੀ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਬੱਚੀ ਨੂੰ ਮੁਲਜ਼ਮ ਤੋਂ ਛੜਾ ਦਿੱਤਾ।

ਇਹ ਵੀ ਪੜ੍ਹੋ:ਪਤਨੀ ਨੇ ਜਿੰਮ ‘ਚ ਪਤੀ ਤੇ ਉਸਦੀ ਮਹਿਲਾ ਮਿੱਤਰ ਦਾ ਜੁੱਤੀਆਂ ਨਾਲ ਚਾੜ੍ਹਿਆ ਕੁੱਟਾਪਾ, ਵੀਡੀਓ ਵਾਇਰਲ

ABOUT THE AUTHOR

...view details