ਪੰਜਾਬ

punjab

ETV Bharat / bharat

ਭਾਜਪਾ ਮਹਾਰਾਸ਼ਟਰ 'ਚ ਅਗਲੇ ਤਿੰਨ ਮਹੀਨਿਆਂ 'ਚ ਬਣੇਗੀ ਸਰਕਾਰ: ਕੇਂਦਰੀ ਮੰਤਰੀ

ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਰਾਜ ਮੰਤਰੀ ਨੇ ਇਹ ਦਾਅਵਾ ਔਰੰਗਾਬਾਦ ਗ੍ਰੈਜੂਏਸ਼ਨ ਹਲਕੇ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਰਭਨੀ ਵਿੱਚ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ।

ਭਾਜਪਾ ਮਹਾਰਾਸ਼ਟਰ 'ਚ ਅਗਲੇ ਤਿੰਨ ਮਹੀਨਿਆਂ 'ਚ ਬਣੇਗੀ ਸਰਕਾਰ: ਕੇਂਦਰੀ ਮੰਤਰੀ
ਭਾਜਪਾ ਮਹਾਰਾਸ਼ਟਰ 'ਚ ਅਗਲੇ ਤਿੰਨ ਮਹੀਨਿਆਂ 'ਚ ਬਣੇਗੀ ਸਰਕਾਰ: ਕੇਂਦਰੀ ਮੰਤਰੀ

By

Published : Nov 24, 2020, 9:47 AM IST

ਔਰੰਗਾਬਾਦ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ਅਗਲੇ ਦੋ ਤਿੰਨ ਮਹੀਨਿਆਂ ਵਿੱਚ ਮਹਾਰਾਸ਼ਟਰ ਵਿੱਚ ਸਰਕਾਰ ਬਣਾਏਗੀ ਅਤੇ ਇਸ ਲਈ ਤਿਆਰੀ ਪੂਰੀ ਕਰ ਲਈ ਗਈ ਹੈ।

ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਰਾਜ ਮੰਤਰੀ ਨੇ ਇਹ ਦਾਅਵਾ ਔਰੰਗਾਬਾਦ ਗ੍ਰੈਜੂਏਸ਼ਨ ਹਲਕੇ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਰਭਨੀ ਵਿੱਚ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ।

ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਸਰਕਾਰ ਮਹਾਰਾਸ਼ਟਰ 'ਚ ਨਹੀਂ ਆਵੇਗੀ। ਅਸੀਂ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਇੱਥੇ ਸਰਕਾਰ ਬਣਾਵਾਂਗੇ। ਅਸੀਂ ਇਸ 'ਤੇ ਕੰਮ ਕੀਤਾ ਹੈ। ਅਸੀਂ (ਵਿਧਾਨ ਸਭਾ ਦੀਆਂ ਚੋਣਾਂ) ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ।

ਠੀਕ ਇੱਕ ਸਾਲ ਪਹਿਲਾਂ, ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਰਾਕਾਂਪਾ ਆਗੂ ਅਜੀਤ ਪਵਾਰ ਦੇ ਸਮਰਥਨ ਨਾਲ ਰਾਜ ਵਿੱਚ ਸਰਕਾਰ ਬਣਾਈ ਸੀ, ਜੋ ਕਿ ਕੁਝ ਸਮੇਂ ਹੀ ਰਹੀ ਸੀ ਅਤੇ ਅੱਜ ਇਸ ਸਾਲ ਬਾਅਦ ਇਸੇ ਦਿਨ ਦਾਨਵੇ ਦਾ ਇਹ ਬਿਆਨ ਸਾਹਮਣੇ ਆਇਆ ਹੈ।

ਪਿਛਲੇ ਸਾਲ ਫੜਨਵੀਸ ਅਤੇ ਪਵਾਰ ਨੇ ਮੁੰਬਈ ਦੇ ਰਾਜ ਭਵਨ ਵਿਖੇ ਕ੍ਰਮਵਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਹਾਲਾਂਕਿ, ਇਹ ਸਰਕਾਰ ਸਿਰਫ 80 ਘੰਟੇ ਚੱਲ ਸਕੀ।

ABOUT THE AUTHOR

...view details