ਚੰਡੀਗੜ੍ਹ: ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ (Ranjit Singh Murder Case) ਵਿੱਚ ਸੀ.ਬੀ.ਆਈ. ਕੋਰਟ ਨੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ (Gurmeet Singh Ram Rahim) ਨੂੰ ਅਦਾਲਤ ਵੱਲੋਂ ਜੋ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ , ਉਸ ਸਜ਼ਾ ਵਿਰੁੱਧ ਡੇਰਾ ਮੁੱਖੀ ਰਾਮ ਰਹੀਮ ਨੇ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਉਸ ਨੂੰ ਹਾਈਕੋਰਟ ਨੇ ਪ੍ਰਵਾਨ ਕਰਦਿਆਂ ਜੁਰਮਾਨੇ ’ਤੇ ਰੋਕ ਲਾ ਦਿੱਤੀ ਹੈ।
18 ਅਕਤੂਬਰ ਨੂੰ ਸੁਣਾਈ ਗਈ ਸੀ ਉਮਰ ਕੈਦ ਦੀ ਸਜ਼ਾ
ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਨੇ ਇਸ ਮਾਮਲੇ 'ਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 18 ਅਕਤੂਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਸਜ਼ਾ ਦੇ ਇਸੇ ਫੈਸਲੇ ਦੇ ਖਿਲਾਫ ਹੁਣ ਡੇਰਾ ਮੁਖੀ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਸੀ। ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ 'ਤੇ 31 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਜਦੋਂ ਕਿ ਬਾਕੀ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਕੀਤਾ ਗਿਆ ਸੀ।