ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਦਿੱਲੀ ਦੌਰੇ 'ਤੇ ਗਏ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਅਮਿਤ ਸਾਹ (Amit Shah) ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਰਾਜਨੀਤੀਕ ਗਲੀਆਰੇ ’ਚ ਭੂਚਾਲ ਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਮੁਲਾਕਾਤ ’ਤੇ ਟਵੀਟ ਕਰ ਅਮਿਤ ਸ਼ਾਹ ’ਤੇ ਸ਼ਬਦੀ ਹਮਲਾ ਕੀਤਾ ਹੈ।
ਰਣਦੀਪ ਸੁਰਜੇਵਾਲਾ (Randeep Surjewala) ਨੇ ਟਵੀਟ ਕਰਦੇ ਹੋਏ ਕਿਹਾ ਕਿ ਸੱਤਾ ’ਚ ਬੈਠੇ ਮੱਠ ਦੇ ਲੋਕਾਂ ਦੇ ਹੰਕਾਰ ਨੂੰ ਠੇਸ ਪਹੁੰਚੀ ਹੈ। ਕਿਉਂਕਿ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਉਹ ਪੁੱਛਦੇ ਹਨ ਕਿ ਕਾਂਗਰਸ ਚ ਫੈਸਲੇ ਕੌਣ ਲੈ ਰਿਹਾ ਹੈ? ਦਲਿਤ ਨੂੰ ਉੱਚ ਅਹੁਦਾ ਦਿੱਤਾ ਜਾਣਾ ਉਨ੍ਹਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਦਲਿਤ ਵਿਰੋਧੀ ਰਾਜਨੀਤੀ ਦਾ ਕੇਂਦਰ ਹੋਰ ਕਿਧਰੇ ਨਹੀਂ ਅਮਿਤ ਸ਼ਾਹ ਜੀ ਦਾ ਨਿਵਾਸ ਬਣਿਆ ਹੋਇਆ ਹੈ।
ਆਪਣੀ ਗੱਲ ਜਾਰੀ ਰੱਖਦੇ ਹੋਏ ਰਣਦੀਪ ਸੁਰਜੇਵਾਲਾ ਨੇ ਇੱਕ ਹੋਰ ਟਵੀਟ ਰਾਹੀ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਮਿਤ ਸ਼ਾਹ ਜੀ ਅਤੇ ਮੋਦੀ ਜੀ ਪੰਜਾਬ ਤੋਂ ਬਦਲੇ ਦੀ ਅੱਗ ਵਿੱਚ ਸੜ ਰਹੇ ਹਨ। ਉਹ ਪੰਜਾਬ ਤੋਂ ਬਦਲਾ ਲੈਣਾ ਚਾਹੁੰਦੇ ਹਨ, ਕਿਉਂਕਿ ਉਹ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਤੋਂ ਆਪਣੇ ਪੂੰਜੀਪਤੀਆਂ ਸਾਥੀਆਂ ਦੇ ਹਿੱਤਾਂ ਦੀ ਪੂਰਤੀ ਕਰਨ ਵਿੱਚ ਹੁਣ ਤੱਕ ਅਸਫਲ ਰਹੇ ਹਨ। ਭਾਜਪਾ ਦਾ ਕਿਸਾਨ ਵਿਰੋਧੀ ਸਾਜਿਸ਼ ਸਫਲ ਨਹੀਂ ਹੋਵੇਗਾ।