ਚੰਡੀਗੜ੍ਹ:ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅੱਜ ਕੱਲ੍ਹ ਪੰਜਾਬ ਵਿੱਚ ਹਨ। ਰਣਬੀਰ ਕਪੂਰ ਆਪਣੀ 'ਤੂੰ ਝੂਠੀ ਮੈਂ ਮੱਕਾਰ' ਫਿਲਮ ਦੇ ਪ੍ਰਚਾਰ ਦੇ ਲਈ ਚੰਡੀਗੜ੍ਹ ਆਏ ਹੋਏ ਹਨ। ਜਿਥੇ ਉਹ ਚੰਡੀਗੜ੍ਹ ਵਿੱਚ ਲੋਕਾਂ ਨੂੰ ਮਿਲੇ ਉਸ ਦੇ ਨਾਲ ਹੀ ਉਨ੍ਹਾਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ। ਜਿੱਥੇ ਇਕ ਪੱਤਰਕਾਰ ਨੂੰ ਉਨ੍ਹਾਂ ਨੂੰ ਬਾਲੀਵੁੱਡ ਦੇ ਬਾਈਕਾਟ ਬਾਰੇ ਸਵਾਲ ਕੀਤਾ ਜਵਾਬ ਵਿੱਚ ਰਣਬੀਰ ਕਪੂਰ ਨੇ ਕਿਹਾ ਕਿ ਤੁਸੀ 'ਪਠਾਨ' ਦੀ ਕਾਮਯਾਬੀ ਨਹੀਂ ਦੇਖੀ ਜਿਸ ਤੋਂ ਰਣਬੀਰ ਕਪੂਰ ਨੇ ਪੱਤਰਕਾਰ ਨੂੰ ਪੁੱਛਿਆ ਕੇ ਉਹ ਕਿਸ ਅਦਾਰੇ ਤੋਂ ਹਨ ਤਾਂ ਪੱਤਰਕਾਰ ਲੜਕੀ ਨੇ ਜਵਾਬ ਦਿੱਤਾ ਕਿ ਉਹ ਬੀਬੀਸੀ ਤੋਂ ਨੇ ਤਾਂ ਰਣਵੀਰ ਕਪੂਰ ਨੇ ਇਸ ਉਤੇ ਚੁੱਟਕੀ ਲੈਦੇਂ ਹੋਏ ਕਿਹਾ ਕਿ ਬੀਬੀਸੀ ਦਾ ਵੀ ਤਾਂ ਅੱਜ ਕੱਲ੍ਹ ਕੁਝ ਚੱਲ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਪੱਤਰਕਾਰ ਨੂੰ ਕਿਹਾ ਕਿ ਪਹਿਲਾਂ ਤੁਸੀ ਇਸ ਬਾਰੇ ਗੱਲ ਕਰੋ ਫਿਰ ਹੀ ਮੈਂ ਤੁਹਾਨੂੰ ਬਾਲੀਵੁੱਡ ਦੇ ਮਸਲੇ ਉਤੇ ਕੁਝ ਕਹਾਂਗਾ। ਪੱਤਰਕਾਰ ਫਿਰ ਰਣਬੀਰ ਕਪੂਰ ਨੂੰ ਕਹਿੰਦੀ ਹੈ ਕਿ ਮੈਂ ਦੱਸ ਦੇਵਾਂਗੀ ਪਹਿਲਾਂ ਤੁਸੀ ਦੱਸੋ ਫਿਰ ਗੱਲਬਾਤ ਬੰਦ ਹੋ ਜਾਂਦੀ ਹੈ।
Ranveer Kapoor made fun of BBC: ਰਣਬੀਰ ਕਪੂਰ ਨੇ ਬੀਬੀਸੀ ਦਾ ਮਜ਼ਾਕ ਉਡਾਇਆ, 'ਤੂੰ ਝੂਠੀ ਮੈਂ ਮੱਕਾਰ' ਫਿਲਮ ਦੇ ਪ੍ਰਚਾਰ ਲਈ ਆਏ ਸੀ ਚੰਡੀਗੜ੍ਹ - Ranbir Kapoor LATEST NEWS
ਰਣਵੀਰ ਕਪੂਰ ਚੰਡੀਗੜ੍ਹ ਵਿੱਚ 'ਤੂੰ ਝੂਠੀ ਮੈਂ ਮੱਕਾਰ' ਦੀ ਪ੍ਰਮੋਸ਼ਨ ਕਰ ਰਹੇ ਹਨ ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਣ BBC ਦਾ ਮਜ਼ਾਕ ਉਡਾਇਆ ਹੈ। ਜਿਸ ਦੀ ਵੀਡੀਓ ਤੁਸੀ ਵੀ ਦੇਖੋ ਰਣਬੀਰ ਕਪੂਰ ਨੇ BBC ਬਾਰੇ ਕੀ ਕਿਹਾ...
ਜ਼ਿਕਰਯੋਗ ਹੈ ਕਿ ਹਿੰਦੀ ਫ਼ਿਲਮ ‘ਐਨੀਮਲ' ਸਾਹੀ ਸ਼ਹਿਰ ਪਟਿਆਲਾ ਵਿੱਚ ਸੂਟ ਗਹੋ ਰਹੀ ਹੈ। ਜਿਸ ਦੇ ਸੈਟ ਉਤੇ ਰਣਵੀਰ ਕਪੂਰ ਪਹੁੰਚੇ ਹਨ। ਤੁਹਾਨੂੰ ਦੱਸ ਦਈਏ ਕਿ ਰਣਬੀਰ ਕਪੂਰ ਇੰਨੀਂ ਦਿਨੀਂ ਫਿਲਮ 'ਤੂੰ ਝੂਠੀ ਮੈਂ ਮੱਕਾਰ' ਨੂੰ ਲੈ ਕੇ ਚਰਚਾ ਵਿੱਚ ਹਨ ਅਤੇ ਨਾਲ ਹੀ ਆਏ ਦਿਨ ਫਿਲਮ 'ਐਨੀਮਲ' ਤੋਂ ਰਣਬੀਰ ਦਾ ਲੁੱਕ ਵਾਇਰਲ ਹੁੰਦਾ ਰਹਿੰਦਾ ਹੈ। ਪਿਛਲੇ ਮਹੀਨੇ ਅਦਾਕਾਰ ਦਾ ਲੀਕ ਵੀਡੀਓ ਸ਼ੋਸਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਸੀ। ਵੀਡੀਓ 'ਚ ਰਣਬੀਰ ਕਪੂਰ ਨੀਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੇ ਸਨ, ਅਦਾਕਾਰ ਦੇ ਲੰਬੇ ਵਾਲ਼ ਅਤੇ ਦਾੜ੍ਹੀ ਵਾਲਾ ਲੁੱਕ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਨਿਖਾਰ ਰਿਹਾ ਹੈ। ਵੀਡੀਓ 'ਚ ਉਹ ਕਿਸੇ ਗੈਂਗਸਟਰ ਵਰਗੇ ਲੱਗ ਰਹੇ ਸਨ। ਕਈ ਯੂਜ਼ਰਸ ਰਣਬੀਰ ਕਪੂਰ ਦੇ ਇਸ ਵੀਡੀਓ ਨੂੰ ਦੇਖ ਕੇ ਅਦਾਕਾਰ ਦੀ ਤੁਲਨਾ ਮਾਫੀਆ 'ਕੇਜੀਐਫ' ਸਟਾਰ ਰੌਕੀ ਭਾਈ ਉਰਫ਼ ਯਸ਼ ਨਾਲ ਕਰ ਰਹੇ ਸਨ।ਦਿਲਚਸਪ ਗੱਲ਼ ਇਹ ਹੈ ਕਿ ਫਿਲਮ 'ਚ ਰਣਬੀਰ ਕਪੂਰ ਦੇ ਨਾਲ ਦੱਖਣੀ ਅਦਾਕਾਰਾ ਰਸ਼ਮਿਕਾ ਮੰਡਾਨਾ ਨੂੰ ਕਾਸਟ ਕੀਤਾ ਗਿਆ ਹੈ। ਇਹ ਖੂਬਸੂਰਤ ਜੋੜੀ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਵੇਗੀ।
ਇਹ ਵੀ ਪੜ੍ਹੋ:-Film Animal: ਪੰਜਾਬ ਦੇ ਸ਼ਾਹੀ ਸ਼ਹਿਰ ਵਿੱਚ ਸ਼ੂਟ ਹੋ ਰਹੀ ਹੈ ਫਿਲਮ 'ਐਨੀਮਲ', ਰਣਬੀਰ ਕਪੂਰ-ਪ੍ਰੇਮ ਚੋਪੜਾ ਨੇ ਕੀਤੀ ਸ਼ਿਰਕਤ