ਹੈਦਰਾਬਾਦ:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨੇ ਐਤਵਾਰ ਨੂੰ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ (Ramoji Rao Chairman of Ramoji Group) ਨਾਲ ਮੁਲਾਕਾਤ ਕੀਤੀ।
ਰਾਮੋਜੀ ਰਾਓ ਨਾਲ ਮੁਲਾਕਾਤ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਫਿਲਮ ਉਦਯੋਗ ਅਤੇ ਮੀਡੀਆ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਰਾਮੋਜੀ ਰਾਓ ਦੀ ਜੀਵਨ ਯਾਤਰਾ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਉਹ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਮੋਜੀ ਰਾਓ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਦੀਆਂ ਤਸਵੀਰਾਂ ਟਵੀਟ ਕੀਤੀਆਂ। ਸ਼ਾਹ ਨੇ ਟਵੀਟ ਕੀਤਾ, 'ਸ਼੍ਰੀ ਰਾਮੋਜੀ ਰਾਓ ਗਾਰੂ ਦੀ ਜ਼ਿੰਦਗੀ ਦੀ ਯਾਤਰਾ ਫਿਲਮ ਉਦਯੋਗ ਅਤੇ ਮੀਡੀਆ ਨਾਲ ਜੁੜੇ ਲੱਖਾਂ ਲੋਕਾਂ ਲਈ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਹੈ। ਅੱਜ ਹੈਦਰਾਬਾਦ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਰਾਮੋਜੀ ਰਾਓ ਨਾਲ ਮੁਲਾਕਾਤ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
ਇਸ ਤੋਂ ਪਹਿਲਾਂ ਦਿਨ ਵਿੱਚ ਗ੍ਰਹਿ ਮੰਤਰੀ ਨੇ ਮੁਨੂਗੋਡੇ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਦੋਸ਼ ਲਾਇਆ ਕਿ ਟੀਆਰਐਸ ਸਰਕਾਰ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੋਂ ਦੂਰ ਰੱਖ ਕੇ ਪਾਪ ਕਰ ਰਹੀ ਹੈ।
ਸ਼ਾਹ ਨੇ ਤੇਲਗੂ ਅਦਾਕਾਰ ਜੂਨੀਅਰ ਐਨਟੀਆਰ ਨਾਲ ਵੀ ਕੀਤੀ ਮੁਲਾਕਾਤ
ਸ਼ਾਹ ਨੇ ਭਰੋਸਾ ਦਿੱਤਾ ਕਿ ਜੇਕਰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਕਿਸਾਨਾਂ ਤੋਂ ਝੋਨੇ ਦਾ ਇੱਕ-ਇੱਕ ਦਾਣਾ ਖਰੀਦਣਾ ਯਕੀਨੀ ਬਣਾਏਗੀ।ਗ੍ਰਹਿ ਮੰਤਰੀ ਨੇ ਤੇਲਗੂ ਅਦਾਕਾਰ ਜੂਨੀਅਰ ਐਨਟੀਆਰ ਨਾਲ ਵੀ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ:ਅਮਿਤ ਸ਼ਾਹ ਨੇ ਤੇਲੰਗਾਨਾ ਦੌਰੇ ਦੌਰਾਨ ਹੈਦਰਾਬਾਦ ਦੇ ਉਜੈਨੀ ਮਹਾਕਾਲੀ ਮੰਦਰ ਵਿੱਚ ਕੀਤੀ ਪੂਜਾ