ਅਯੁੱਧਿਆ:ਹਰ ਸਾਲ ਸਾਉਣ ਦੇ ਮਹੀਨੇ ਰਾਮ ਨਗਰੀ ਅਯੁੱਧਿਆ 'ਚ 10 ਦਿਨਾਂ ਲਈ ਝੂਲਨ ਉਤਸਵ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵੀ ਸਾਉਣ ਝੂਲਾ ਮੇਲੇ ਦੀ ਰੌਣਕ ਅਯੁੱਧਿਆ ਵਿੱਚ ਵੇਖੀ ਜਾ ਸਕਦੀ ਹੈ। ਹਾਲਾਂਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਇਹ ਤਿਉਹਾਰ ਨਹੀਂ ਮਨਾਇਆ ਗਿਆ ਸੀ, ਪਰ ਇਸ ਸਾਲ ਇਸ ਤਿਉਹਾਰ ਨੂੰ ਮਨਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਇਸ ਸਾਲ ਦਾ ਝੂਲਨ ਉਤਸਵ ਅਯੁੱਧਿਆ ਲਈ ਬੇਹੱਦ ਖ਼ਾਸ ਹੈ, ਕਿਉਂਕਿ ਇਸ ਸਾਲ ਰਾਮ ਜਨਮ ਭੂਮੀ ਕੰਪਲੈਕਸ 'ਚ ਵਿਰਾਜਮਾਨ ਭਗਵਾਨ ਰਾਮ ਨੂੰ ਚਾਂਦੀ ਦੇ ਝੂਲੇ ਵਿੱਚ ਬਿਠਾਇਆ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਰਾਮ ਲੱਲਾ ਨੂੰ ਮੰਦਰ ਦੇ ਵਿਹੜੇ 'ਚ ਪਹਿਲੀ ਵਾਰ ਚਾਂਦੀ ਦੇ ਝੂਲੇ ਵਿੱਚ ਝੂਲਾਇਆ ਜਾਵੇਗਾ।
ਸ੍ਰੀ ਰਾਮ ਜਨਮ ਭੂਮੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੋਸ਼ਲ ਮੀਡੀਆ 'ਤੇ ਝੂਲੇ ਦੀ ਤਸਵੀਰ ਜਾਰੀ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਰਾਮ ਲੱਲਾ 21 ਕਿਲੋਗ੍ਰਾਮ ਵਾਲੇ ਚਾਂਦੀ ਦੇ ਝੂਲੇ ਵਿੱਚ ਬੈਠਣਗੇ। ਝੂਲਨ ਦਾ ਤਿਉਹਾਰ ਰਵਾਇਤੀ ਤੌਰ 'ਤੇ ਸ਼ਰਵਣ ਸ਼ੁਕਲ ਤ੍ਰਿਤੀਆ ਤਿਥੀ ਤੋਂ ਸ਼ੁਰੂ ਹੋਇਆ ਹੈ ਅਤੇ ਇਹ ਤਿਉਹਾਰ ਪੂਰਨਮਾਸ਼ੀ ਦੇ ਦਿਨ ਸਮਾਪਤ ਹੋਵੇਗਾ। ਇਸ ਦੌਰਾਨ ਸ਼ਰਧਾਲੂ ਚਾਂਦੀ ਦੇ ਝੂਲਿਆਂ ਵਿੱਚ ਬੈਠੇ ਰਾਮ ਲੱਲਾ ਦੇ ਦਰਸ਼ਨ ਕਰਨਗੇ।
ਤੁਹਾਨੂੰ ਦੱਸ ਦਈਏ ਕਿ ਰਾਮ ਜਨਮ ਭੂਮੀ ਵਿਹੜੇ ਤੋਂ ਇਲਾਵਾ ਅਯੁੱਧਿਆ ਵਿੱਚ ਕਰੀਬ 5000 ਮੰਦਰਾਂ ਵਿੱਚ ਤੇ ਸ਼ਰਵਣ ਸ਼ੁਕਲ ਤ੍ਰਿਤੀਆ ਤਿਥੀ ਝੂਲੇ ਲਾ ਦਿੱਤੇ ਗਏ ਹਨ ਤੇ 10 ਦਿਨਾਂ ਤੱਕ ਇਹ ਉਤਸਵ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ :ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ