ਨਵੀਂ ਦਿੱਲੀ : ਦਿੱਲੀ ਦੇ ਸਿੱਖ ਸਮਾਜ ਵਿੱਚ ਅਹਿਮ ਸਥਾਨ ਰੱਖਣ ਵਾਲੇ ਰਾਮਗੜ੍ਹੀਆ ਬੋਰਡ ਨੇ 45 ਸਾਲਾਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦਾ ਸਰਬ ਸਹਿਮਤੀ ਨਾਲ ਸਮਰਥਨ ਕੀਤਾ ਹੈ। ਆਗਾਮੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ( DSGMC ) ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਨੂੰ ਬੇਹਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਰਾਮਗੜ੍ਹੀਆ ਭਾਈਚਾਰਾ, ਦਿੱਲੀ ਦੀ ਸਿੱਖ ਆਬਾਦੀ ਦੇ 40% ਫੀਸਦੀ ਵੋਟਰਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਰਾਮਗੜ੍ਹੀਆ ਬੋਰਡ ਵਿਚਾਲੇ ਨਵੇਂ ਗਠਜੋੜ ਸਿਆਸੀ ਸਮੀਕਰਨਾਂ ਵੱਲ ਇਸ਼ਾਰਾ ਕਰ ਰਹੇ ਹਨ।
ਰਾਮਗੜ੍ਹੀਆ ਸਮਾਜ ਦੇ ਮੁੱਖ ਮੈਂਬਰਾਂ ਦਾ ਸਵਾਗਤ ਕਰਦਿਆਂ ਸਰਨਾ ਭਰਾਵਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ "ਰਾਮਗੜ੍ਹੀਆ ਸਮਾਜ ਦੇ ਨਾਲ ਆਉਣ ਨਾਲ ਸਾਨੂੰ ਨਵੀਂ ਤਾਕਤ ਮਿਲੇਗੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਤੁਹਾਡੇ ਸਾਰੇ ਅਧੂਰੇ ਕਾਰਜਾਂ ਨੂੰ ਪੂਰਾ ਕਰੇਗੀ। ਪਿਛਲੀਆਂ ਕਮੇਟੀਆਂ ਨੇ ਪੰਥ ਨੂੰ ਅੱਗੇ ਲਿਜਾਣ ਦੇ ਨਾਂਅ 'ਤੇ ਮਹਿਜ਼ ਬਿਆਨਬਾਜ਼ੀ ਅਤੇ ਖੋਖਲੇ ਵਾਅਦੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇਤਿਹਾਸ ਦੇ ਸਭ ਤੋਂ ਮਾੜੇ ਸਮੇਂ ਚੋਂ ਲੰਘ ਰਹੀ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਪੰਥ ਨੂੰ ਅੱਗੇ ਲਿਜਾਣ ਲਈ ਸੇਵਾ ਕਰਨੀ ਚਾਹੀਦੀ ਹੈ। ”ਪਾਰਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੇ ਲੋਕ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੀ ਪਾਲਣਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਇਨ੍ਹਾਂ ਦੇ ਸਮਰਥਨ ਨਾਲ ਸਾਨੂੰ ਪੂਰੀ ਦਿੱਲੀ 'ਚ ਨਵਾਂ ਜੋਸ਼ ਮਿਲੇਗਾ।
ਰਾਮਗੜ੍ਹੀਆ ਬੋਰਡ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗੱਗੀ ਨੇ ਦੱਸਿਆ ਕਿ ਉਨ੍ਹਾਂ ਨੇ ਪਰਮਜੀਤ ਸਿੰਘ ਸਰਨਾ ਅਤੇ ਪਟਨਾ ਸਾਹਿਬ ਦੇ ਸਾਬਕਾ ਮੁਖੀ ਹਰਵਿੰਦਰ ਸਿੰਘ ਸਰਨਾ ਦੇ ਵਿਚਾਰਾਂ ਅਤੇ ਪੰਥ ਦੀ ਚੜ੍ਹਦੀ ਕਲਾਂ ਲਈ ਕੀਤੇ ਜਾ ਰਹੇ ਨਿਰਸਵਾਰਥ ਯਤਨਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਗੱਗੀ ਨੇ ਰਾਮਗੜ੍ਹੀਆ ਸਮਾਜ ਦੇ ਉਮੀਦਵਾਰਾਂ ਨੂੰ ਡੀਐਸਜੀਐਮਸੀ ਦੀਆਂ 8 ਤੋਂ ਵੱਧ ਸੀਟਾਂ 'ਤੇ ਟਿਕਟਾਂ ਦੇਣ ਲਈ ਪ੍ਰਧਾਨ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ :ਆਪਣੀ ਕਿਹੜੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਪੰਜਾਬ ਸਰਕਾਰ, ਜਾਣੋ