ਗੁਰੂਗ੍ਰਾਮ:ਐਤਵਾਰ ਨੂੰ ਗੁਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਜਾਂਚ ਦੇ ਲਈ ਲੈ ਕੇ ਜਾਇਆ ਗਿਆ। ਦੱਸ ਦਈਏ ਕਿ 3 ਜੂਨ ਨੂੰ ਵੀ ਗੁਰਮੀਤ ਰਾਮ ਰਹੀਮ ਦੀ ਸਿਹਤ ਖਰਾਬ ਹੋ ਗਈ ਸੀ ਜਦੋਂ ਉਸਨੂੰ ਸੁਨਾਰੀਆ ਜੇਲ੍ਹ ਤੋਂ ਰੋਹਤਕ ਪੀਜੀਆਈ ਲੈ ਕੇ ਜਾਇਆ ਗਿਆ ਸੀ।
ਹੁਣ ਪੀਜੀਆਈ ਡਾਕਟਰਾਂ ਦੀ ਸਲਾਹ ਤੋਂ ਬਾਅਦ ਸਿਹਤ ਜਾਂਚ ਦੇ ਲਈ ਅੱਜ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਲੈ ਕੇ ਆਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਰਾਮ ਰਹੀਮ ਨੂੰ ਵਾਪਸ ਸੁਨਾਰੀਆ ਜੇਲ੍ਹ ਭੇਜ ਦਿੱਤਾ ਜਾਵੇਗਾ।